Meanings of Punjabi words starting from ਪ

ਸੰ. ਸੰਗ੍ਯਾ- ਪਿਤਾ ਦਾ ਦਾਹਕਰਮ. ਰਾਮਾਯਣ ਦੇ ਛੀਵੇਂ ਕਾਂਡ ਦੇ ਅਃ ੧੧੪ ਵਿੱਚ ਇਸ ਦੀ ਵਿਧੀ ਇਉਂ ਹੈ- ਦੱਖਣ ਪੂਰਵ ਦੀ ਕੋਣ ਵਿੱਚ ਵੇਦੀ ਰਚਕੇ ਅਗਨਿ ਸ੍‍ਥਾਪਨ ਕਰਨੀ. ਉਸ ਪੁਰ ਪਿਤਾ ਦਾ ਸਰੀਰ ਰੱਖਕੇ ਘੀ ਦਹੀਂ ਪਾਉਣਾ. ਮੁਰਦੇ ਦੇ ਕੰਨ੍ਹੇ ਪੁਰ ਸਰੋਆ (ਘੀ ਪਾਉਣ ਦੀ ਕੜਛੀ), ਪੈਰਾਂ ਉੱਪਰ ਗੱਡਾ, ਜੰਘਾਂ ਤੇ ਉੱਖਲ ਅਤੇ ਮੂਸਲ ਰੱਖਣਾ, ਅਰ ਪਸੂ ਦੀ ਕੁਰਬਾਨੀ ਕਰਕੇ ਦਾਹ ਕ੍ਰਿਯਾ ਕਰਨੀ.


ਦੇਖੋ, ਦੇਵਯਾਣ.


ਇਹ ਪ੍ਰਿਥੀਰਾਜ ਦਾ ਹੀ ਨਾਉਂ ਹੈ. ਦੇਖੋ, ਪ੍ਰਿਥੀਰਾਜ.


ਦੇਖੋ, ਪਦਰ.


ਸੰ. ਪਿਦ੍ਵ. ਸੰਗ੍ਯਾ- ਇੱਕ ਛੋਟੇ ਕੱਦ ਦੀ ਚਿੜੀ.