Meanings of Punjabi words starting from ਮ

ਅ਼. [مُہتمِم] ਵਿ- ਇਹਤਿਮਾਮ (ਪ੍ਰਬੰਧ) ਕਰਨ ਵਾਲਾ.


ਮੁਹਤਾਜੀ. ਹਾਜਮੰਦੀ. ਲੋੜ. "ਸਗਲ ਚੁਕੀ ਮੁਹਤਾਈਐ." (ਸਾਰ ਮਃ ੫)


ਅ਼. [مُحتاج] ਵਿ- ਹ਼ਾਜਤਮੰਦ. ਲੋੜਵਾਲਾ.


ਫ਼ਾ. [مُحتاجی] ਸੰਗ੍ਯਾ- ਹਾਜਤਮੰਦੀ. ਲੋੜ। ੨. ਖ਼ੁਸ਼ਾਮਦ. "ਸਭ ਮੁਹਤਾਜੀ ਕਢੈ ਤੇਰੀ." (ਮਃ ੪. ਵਾਰ ਬਿਹਾ) "ਤਿਨ ਚੂਕੀ ਮੁਹਤਾਜੀ ਲੋਕਨ ਕੀ." (ਭੈਰ ਮਃ ੪)


ਦੇਖੋ, ਮੁਹਤਾਜ. "ਮਾਇਆ ਕਾ ਮੁਹਤਾਜੁ ਭਇਆ." (ਆਸਾ ਪਟੀ ਮਃ ੩) "ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ." (ਗਉ ਅਃ ਮਃ ੩)


ਵਿ- ਮੂੰਹਜ਼ੋਰ. ਉਹ ਘੋੜਾ, ਜੋ ਲਗਾਮ ਦੀ ਖਿੱਚ ਤੋਂ ਨਾ ਰੁਕੇ। ੨. ਉਹ ਆਦਮੀ ਜੋ ਜ਼ਬਾਨ ਨੂੰ ਕਾਬੂ ਨਾ ਰਖ ਸਕੇ। ੩. ਜ਼ਿੱਦੀ.


ਮੁਰੂਰ੍‍ਤ- ਇਕ. ਦੋ ਘੜੀ ਮਾਤ੍ਰ। ੨. ਕ੍ਸ਼੍‍ਣ ਡਰ. ਦੇਖੇ, ਮੁਹਤ.