Meanings of Punjabi words starting from ਕ

ਕ੍ਰਿ. ਵਿ- ਕਹਾਂ. ਕਿੱਥੇ "ਬੁਲੇ ਬੈਣ ਕੀਹਾਂ ਕਰੇ ਘਾਇ ਜੀਹਾਂ?" (ਰਾਮਾਵ) ਬਚਨ ਬੋਲੇ ਕਿ ਉਹ ਕਿੱਥੇ ਹੈ ਜਿਸ ਨੇ ਜ਼ਖ਼ਮ ਕੀਤੇ ਹਨ। ੨. ਪਹਾੜੀ ਬੋਲੀ ਵਿੱਚ ਕੀਹਾਂ ਦਾ ਅਰਥ ਕਿਉਂ ਹੈ.


ਕੀਤਾ. ਕੀਏ. "ਨਾਮ ਬਿਨਾ ਨਕਟੇ ਨਕ ਕੀਕ." (ਪ੍ਰਭਾ ਮਃ ੪) ੨. ਦੇਖੋ, ਸਸਿਕੀਕ.


ਸੰ. ਸੰਗ੍ਯਾ- ਚੰਡਾਲ.


ਸੰ. ਸੰਗ੍ਯਾ- ਬਿਹਾਰ ਦੇਸ਼. ਇਸ ਥਾਂ ਪੁਰਾਣੇ ਜ਼ਮਾਨੇ ਕੀਕਟ ਜਾਤਿ ਵਸਦੀ ਸੀ, ਜਿਸ ਕਾਰਣ ਦੇਸ਼ ਦਾ ਇਹ ਨਾਉਂ ਹੋਇਆ। ੨. ਘੋੜਾ। ੩. ਕੰਗਾਲਪੁਣਾ. ਨਿਰਧਨਤਾ। ੪. ਮਗਧ ਦੇਸ਼ ਦਾ ਪੁਰਾਣਾ ਨਾਉਂ। ੫. ਵਿ- ਕੰਗਾਲ।


ਦੇਖੋ, ਕਿਕਰਿ.


ਕ੍ਰਿ. ਵਿ- ਕੈਸੇ. ਕਿਸ ਤਰਾਂ. ਕਿਵੇਂ. ਕਿੱਕੁਰ. "ਤੁਹਾਡੇ ਨਾਲ ਕੀਕੂੰ ਨਿਭੈਗੀ?" (ਜਸਭਾਮ)


ਸੰਗ੍ਯਾ- ਕਰ੍‍ਦਮ. ਗਾਰਾ. ਚਿੱਕੜ. ਪੰਕ. "ਬਿਆਪਤ ਮੋਹਕੀਚ." (ਆਸਾ ਛੰਤ ਮਃ ੫)