Meanings of Punjabi words starting from ਪ

ਫ਼ਾ. [پِنہاں] ਵਿ- ਪੋਸ਼ੀਦਾ. ਲੁਕਿਆ ਹੋਇਆ.


ਸੰ. ਵਿ- ਬੰਨ੍ਹਿਆ ਹੋਇਆ, ਕਸਿਆ ਹੋਇਆ। ੨. ਢਕਿਆ ਹੋਇਆ.


ਸੰ. ਰਖ੍ਯਾ ਕਰਨ ਵਾਲਾ ਧਨੁਖ. ਸ਼ਿਵ ਦਾ ਧਨੁਖ। ੨. ਤ੍ਰਿਸੂਲ। ੩. ਗਰਦ ਦੀ ਵਰਖਾ. ਅਸਮਾਨੋਂ ਘੱਟਾ ਡਿਗਣਾ.


ਸੰਗ੍ਯਾ- ਪਿਨਾਕ ਨਾਮਕ ਧਨੁਖ ਹੈ ਜਿਸ ਦੇ ਹੱਥ ਵਿੱਚ. ਪਿਨਾਕਧਾਰੀ. (पिनाकिन्) ਸ਼ਿਵ. "ਪਿਨਾਕਪਾਣਿ ਤੇ ਹਨੇ." (ਰੁਦ੍ਰਾਵ)