Meanings of Punjabi words starting from ਸ

ਸੰ. सारङ् गपाणि ਸਾਰੰਗਪਾਣਿ. ਵਿ- ਸਾਰੰਗ (ਪ੍ਰਿਥਿਵੀ) ਹੈ ਜਿਸ#ਦੇ ਹੱਥ. ਸਾਰੀ ਵਿਸ਼੍ਵ ਨੂੰ ਜੋ ਪਾਲਨ ਕਰਦਾ ਹੈਂ ਜਿਸ ਦੇ ਹੱਥ ਸਭ ਦੀ ਰੋਜ਼ੀ ਹੈ. "ਧਿਆਵਹਿ ਜੀਅ ਜੰਤ ਹਰਿ ਸਾਰਗਪਾਣਾ." (ਵਾਰ ਸ੍ਰੀ ਮਃ ੪) ੨. ਸੰ. शाङ् गपाणि ਸੰਗ੍ਯਾ- ਵਿਸਨੁ, ਜਿਸ ਦੇ ਹੱਥ ਸ਼੍ਰਿੰਗ ਦਾ ਬਣਿਆ ਧਨੁਸ ਹੈ. "ਕੁਲ ਜਨ ਮਧੇ ਮਿਲਿਓ ਸਾਰਗਪਾਨ ਰੇ." (ਧਨਾ ਤ੍ਰਿਲੋਚਨ) ਕੁਲ ਮੱਧੇ ਜਨਮਿ ਲਿਓ ਸਾਰੰਗਪਾਣਿ ਨੇ.


ਦੇਖੋ, ਸਪਤਸਲੋਕੀ ਗੀਤਾ. "ਸਾਰਗੀਤ ਲਖ ਭਾਗਵਤ." (ਭਾਗੁ)


ਸੰ. ਫੈਲਾਉਣ (ਪਸਾਰਣ) ਦੀ ਕ੍ਰਿਯਾ। ੨. ਰਾਵਣ ਦਾ ਇੱਕ ਮੰਤ੍ਰੀ. "ਚੌਥੇ ਏਕ ਸਾਰਣ ਸੁਮੰਤ੍ਰ ਮੇ ਪ੍ਰਵੀਣ ਕਹ੍ਯੋ." (ਹਨੂ) ੩. ਮੱਖਣ। ੪. ਦੇਖੋ, ਸਾਰਣਾ.


ਕ੍ਰਿ- ਪੂਰਾ ਕਰਨਾ. ਨਿਬਾਹੁਣਾ. "ਕਿਛੁ ਭੀ ਖਰਚੁ ਤੁਮਾਰਾ ਸਾਰਉ." (ਸੂਹੀ ਕਬੀਰ) "ਪ੍ਰਭੂ ਹਮਾਰਾ ਸਾਰੇ ਸੁਆਰਥ." (ਭੈਰ ਮਃ ੫)#੨. ਪ੍ਰੇਰਣਾ. ਚਲਾਉਣਾ. "ਆਪੇ ਘਟਿ ਘਟਿ ਸਾਰਣਾ." (ਮਾਰੂ ਸੋਲਹੇ ਮਃ ੫) ੩. ਪ੍ਰਾਪਤ ਕਰਨਾ. "ਸਹਜਿ ਸੁਖ ਸਾਰਈ." (ਸਵਾ ਮਃ ੫) ੪. ਫੈਲਾਉਣਾ. "ਘਟੇ ਘਟਿ ਸਾਰਿਆ." (ਵਾਰ ਗੂਜ ੨. ਮਃ ੫) ੫. ਉੱਚਾਰਣ ਕਰਨਾ. ਬਯਾਨ ਕਰਨਾ. "ਸਦਾ ਗੁਣ ਸਾਰਈ." (ਸਵਾ ਮਃ ੫) "ਆਠ ਪਹਿਰ ਗੁਣ ਸਾਰਦੇ." (ਸ੍ਰੀ ਮਃ ੫) "ਅੰਤਰ ਕੀ ਗਤਿ ਤੁਧ ਪਹਿ ਸਾਰੀ." (ਸੂਹੀ ਮਃ ੫) ੬. ਪਾਉਣਾ. ਡਾਲਨਾ. "ਗਿਆਨ ਅੰਜਨ ਸਾਰਿਆ." (ਅਨੰਦੁ) ੭. ਦੇਖੋ, ਸਾਰਣੁ.


ਸਿੰਧੀ. ਕ੍ਰਿ- ਗਿਣਨਾ। ੨. ਤੁੱਲਤਾ (ਮੁਕਾਬਲਾ) ਕਰਨਾ। ੩. ਪਰੀਖ੍ਯਾ ਕਰਨਾ। ੪. ਯਾਦ ਕਰਨਾ.


ਅ਼. [اشارت] ਇਸ਼ਾਰਤ. ਸੰਗ੍ਯਾ- ਸੰਨਤ. ਇਸ਼ਾਰਾ. ਸੈਨਤ. "ਦੇਇ ਬੁਝਾਰਤ ਸਾਰਤਾ." (ਗਉ ਮਃ ੫)


ਸੰ. ਸਾਰ੍‍ਥ. ਵਿ- ਅਰਥ (ਧਨ) ਸਹਿਤ. ਧਨੀ। ੨. ਬਾਮਾਯਨੀ. ਸ਼ਬਦ ਦੇ ਅਰਥ ਸਹਿਤ. "ਆਖਯ ਭਾਗਭਰੀ ਸੁਭ ਤੇਰਾ। ਸਾਰਥ ਭਾਗਭਰੀ ਅਬਹੇਰਾ।।" (ਗੁਪ੍ਰਸੂ) ੩. ਸੰਗ੍ਯਾ- ਵੈਸ਼੍ਯਸਭਾ। ੪. ਕਿਰ. ਵਿ- ਸਾਥ. ਨਾਲ। ੫. ਪ੍ਰਯੋਜਨ (ਮਤਲਬ) ਸਹਿਤ.