Meanings of Punjabi words starting from ਕ

ਕੀਜਈ. ਕਰੀਏ. ਕਰਨਾ ਚਾਹੀਏ. "ਤਿਨ ਸੰਗਿ ਸੰਗੁ ਨ ਕੀਚਈ ਨਾਨਕ, ਜਿਨਾ ਆਪਣਾ ਸੁਆਉ." (ਵਾਰ ਗੂਜ ੨, ਮਃ ੫)


ਸੰ. ਸੰਗ੍ਯਾ- ਥੋਥਾ ਬਾਂਸ। ੨. ਕੇਕਯ ਰਾਜਾ ਦਾ ਪੁਤਰ ਅਤੇ ਰਾਜਾ ਵਿਰਾਟ ਦਾ ਸਾਲਾ, ਜਿਸ ਨੂੰ ਭੀਮਸੇਨ ਨੇ ਦ੍ਰੋਪਦੀ ਨਾਲ ਛੇੜਖਾਨੀ ਕਰਨ ਬਦਲੇ ਮਾਰ ਦਿੱਤਾ ਸੀ. ਬਹੁਤ ਹਿੰਦੀ ਕਵੀਆਂ ਨੇ ਇਸ ਦਾ ਨਾਉਂ ਕਿਰੀਚਕ ਅਤੇ ਕ੍ਰੀਚਕ ਲਿਖਿਆ ਹੈ. ਦੇਖੋ, ਕਿਰੀਚਕ, ਕਿਰੀਚਕਮਾਰ ਅਤਿ ਕ੍ਰੀਚਕ.


ਸੰਗ੍ਯਾ- ਕੀਚ. ਚਿੱਕੜ. ਗਾਰਾ. "ਕੀਚੜ ਹਾਥ ਨ ਬੂਡਈ." (ਸਵਾ ਮਃ ੧) ਇਸ ਥਾਂ ਭਾਵ ਕੁਕਰਮ ਹੈ.


ਕੀਚੜ ਮੇਂ. ਚਿੱਕੜ ਵਿੱਚ. "ਕੀਚੜਿ ਆਟਾ ਗਿਰਿਪਰਿਆ." (ਸ. ਕਬੀਰ)


ਕੀਜੀਅਤ. "ਭ੍ਰਮ ਤੇ ਕੀਚਿਤ ਭਿੰਨ." (ਬਾਵਨ)


ਕੀਜੈ. ਕਰੀਜੈ. ਕਰੋ. ਦੇਖੋ, "ਸੁਧੁਕੀਚੇ." "ਹਰਿਰਸੁ ਕੀਚੈ ਜੀਉ." (ਮਾਝ ਮਃ ੪)


ਦੇਖੋ, ਕੀਚਈ.


ਕਰੀਦਾ ਹੈ. "ਕਾਹੇ ਕੀਜਤੁ ਹੈ ਮਨਿਭਾਵਨ?" (ਮਾਰੂ ਕਬੀਰ)


ਕਰਿਆ. ਕੀਤਾ. "ਸਚੁ ਸਾਹਿਬ ਸੁਖ ਕੀਜਾ ਹੈ." (ਮਾਰੂ ਸੋਲਹੇ ਮਃ ੫)


ਕਰੀਜੈ. ਕਰੋ। ੨. ਕਰੀਦਾ ਹੈ.