Meanings of Punjabi words starting from ਪ

ਸੰਗ੍ਯਾ- ਪਿਨਾਕੀ (ਸ਼ਿਵ) ਦਾ ਵੈਰੀ ਕਾਮ, ਉਸ ਦੀ ਧੁਜਾ ਵਿੱਚ ਵਿਰਾਜਣ ਵਾਲੀ ਮੱਛੀ, ਉਸ ਦੇ ਨੇਤ੍ਰ ਦਾ ਵੈਰੀ ਅਰਜੁਨ. (ਸਨਾਮਾ) ਦ੍ਰੌਪਦੀ ਵਰਣ ਸਮੇਂ ਅਰਜੁਨ ਨੇ ਮੱਛਯੰਤ੍ਰ ਵਿੰਨ੍ਹਿਆ ਸੀ.


ਸੰ. ਪਿੱਪਲ, ਸੰਗ੍ਯਾ- ਪੀਪਲ ਬਿਰਛ. ਅਸ਼੍ਵੱਥ. Ficus religiosa। ੨. ਜਲ.; ਪਿੱਪਲ. ਅਸ਼੍ਵੱਥ. ਦੇਖੋ, ਪਿਪਲ.


ਦੇਖੋ, ਪਿਪਲ ੨. ਨੰਗਾ. ਨਾਂਗਾ.


ਸੰਗ੍ਯਾ- ਪਿੱਪਲ ਦੇ ਪੱਤੇ ਦੇ ਆਕਾਰ ਦਾ ਗਹਿਣਾ. ਨੱਥ ਮਛਲੀ ਆਦਿ ਦਾ ਬੁਲਾਕ.


ਸੰਗ੍ਯਾ- ਤਲਵਾਰ ਦਾ ਸਿਰਾ, ਜੋ ਪਿੱਪਲ ਪੱਤੇ ਦੀ ਨੋਕ ਜੇਹਾ ਹੁੰਦਾ ਹੈ. ਖੜਗ ਦੀ ਨੋਕ. "ਪਿਪਲਾ ਖਗ ਅਗ੍ਰ ਸ਼ਰੀਰ ਛੁਹੇ." (ਗੁਪ੍ਰਸੂ)


ਦੇਖੋ, ਪਿੱਪਲਾਦ.