Meanings of Punjabi words starting from ਸ

ਸੰ. ਸਾਰ੍‍ਥਕ. ਵਿ- ਸਫਲ. ਲਾਭਦਾਇਕ। ੨. ਅਰਥ (ਮਾਯਨੇ) ਸਹਿਤ.


ਸੰਗ੍ਯਾ- ਰਥਵਾਹੀ. ਰਥ ਹੱਕਣ ਵਾਲਾ. ਸੂਤ. "ਸਾਰਥੀ ਆਪਨ ਕੋ ਕਹਿਕੈ." (ਕ੍ਰਿਸਨਾਵ)


ਸੰ. ਵਿ- ਸਰਦ ਰੁੱਤ ਨਾਲ ਸੰਬੰਧ ਰੱਖਣ ਵਾਲਾ. ਸਰਦ ਰੁੱਤ ਦਾ. "ਸਾਰਦ ਚੰਦ ਸੰਪੂਰਨ ਬਦਨ." (ਗੁਪ੍ਰਸੂ) ੨. ਸੰਗ੍ਯਾ- ਚਿੱਟਾ ਕਮਲ। ੩. ਸੰ. ਸ਼ਾਰਦਾ. ਸਰਸ੍ਵਤੀ. "ਨਾਰਦ ਸਾਰਦ ਸੇਵਕ ਤੇਰੇ." (ਮਾਰੂ ਸੋਲਹੇ ਮਃ ੧) ੪. ਸ਼ਰਦਵਤ. ਅਹਲ੍ਯਾ ਦਾ ਪਤਿ, ਜਿਸ ਨੂੰ ਗੋਤਮ ਆਖਦੇ ਹਨ. "ਅਤ੍ਰਿ ਪਰਾਸਰ ਨਾਰਦ ਸਾਰਦ ਵ੍ਯਾਸ ਤੇ ਆਦਿ ਜਿਤੇ ਮੁਨਿ ਭਾਏ." (ਦੱਤਾਵ) ੫. ਸੁਰਾਂ ਦੇ ਵਿਭਾਗ ਕਰਨ ਵਾਲੀਆਂ ਸੁੰਦਰੀਆਂ ਨੂੰ ਧਾਰਨ ਵਾਲੀ ਵੀਣਾ ਦੀ ਡੰਡੀ. "ਮਨੁ ਪਵਨ ਦੁਇ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ." (ਗਉ ਕਬੀਰ) ਮਨ ਅਤੇ ਪ੍ਰਾਣ ਦੋ ਤੂੰਬੇ ਹਨ, ਇਨ੍ਹਾਂ ਦੋਹਾਂ ਦਾ ਸੰਯੋਗ ਜੋ ਸੁਖਮਨਾ ਅੰਦਰ ਕਰਨਾ ਹੈ, ਇਹ ਵੀਣਾ ਦੀ ਡੰਡੀ ਹੈ.


ਸੰਗ੍ਯਾ- ਵੀਣਾ, ਜੋ ਸ਼ਾਰਦਾ (ਸਰਸ੍ਵਤੀ) ਦਾ ਵਾਜਾ ਹੈ.


ਵਿ- ਸਾਰਦਾਇਕ. ਸਾਰ (ਤਤ੍ਵ) ਦੇਣ ਵਾਲੀ। ੨. ਸੰਗ੍ਯ- ਸ਼ਾਰਦਾ. ਸਰਸ੍ਵਤੀ. "ਸਦਾ ਸਾਰਦਾ ਸਾਰਦਾ ਸਰਦ ਚੰਦ ਮਾਨਿੰਦ." (ਗੁਪ੍ਰਸੂ) ੩. ਦੇਖੋ, ਸਵੈਯੇ ਦਾ ਰੂਪ ੩੪। ੪. ਕਸ਼ਮੀਰੀ ਲਿਪਿ (ਲਿਖਿਤ).


ਸੰ. ਸ਼ਾਦੂਲ. ਸੰਗ੍ਯਾ- ਕੇਸ਼ਰੀ. ਸ਼ੇਰ ਬਬਰ. (Lion). "ਕਿਧੌਂ ਸਿੰਘ ਸੋਂ ਸਾਰਦੂਲੰ ਅਰੁੱਝੇ." (ਵਿਚਿਤ੍ਰ) ਸਿੰਘ (ਸਿੰਹ) Tiger ਹੈ. "ਗਊ ਕਉ ਚਾਰੇ ਸਾਰਦੂਲ." (ਰਾਮ ਮਃ ੫) ਗਰੀਬਾਂ ਦੀ ਜਾਲਿਮ ਰਖ੍ਯਾ ਕਰਦਾ ਹੈ. "ਪੰਛਿਨ ਮੇ ਹੰਸ ਮ੍ਰਿਗਰਾਜਨ ਮੇ ਸਾਰਦੂਲ." (ਭਾਗੁ ਕ) ਦੇਖੋ, ਸਿੰਘ. ੨. ਰਾਵਣ ਦਾ ਇੱਕ ਦੂਤ। ੩. ਵਿ- ਉੱਤਮ- ਸ਼੍ਰੇਸ੍ਠ। ੪. ਪ੍ਰਧਾਨ. ਸ਼ਿਰੋਮਣਿ। ੫. ਦੇਖੋ, ਦੋਹਰੇ ਦਾ ਰੂਪ ੩.


ਸ- ਅਰ੍‍ਧ. ਅੱਧੇ ਸਹਿਤ. ਡੇਢ ਆਦਿਕ.


ਸੰਗ੍ਯਾ- ਸ਼ਸਤ੍ਰ ਦੀ ਧਾਰ. ਦੇਖੋ, ਧੂਮ ਮੁਕਤ.


ਸੰਗ੍ਯਾ- ਸ਼ਰਣ. ਪਨਾਹ. "ਹਾਰਿ ਪਰੇ ਤੁਮ ਸਾਰਨ." (ਬਿਲਾ ਮਃ ੫) ੨. ਰਾਵਣ ਦਾ ਮੰਤ੍ਰੀ ਸਾਰਣ. ਦੇਖੋ, ਸਾਰਣ ੨.