Meanings of Punjabi words starting from ਉ

ਕ੍ਰਿ- ਉਜਾੜਨਾ। ੨. ਵਿਖੇਰਨਾ. ਖਿੰਡਾ ਦੇਣਾ। ੩. ਸਮੇਟਣਾ. "ਭਨਤ ਨਾਨਕ ਜਬ ਖੇਲ ਉਝਾਰੈ ਤਬ ਏਕੈ ਏਕੰਕਾਰਾ." (ਮਾਰੂ ਮਃ ੫)


ਦੇਖੋ, ਉਝਾਰ.


ਵਿ- ਝਗੜੇ ਬਿਨਾ. ਨਿਰਦ੍ਵੰਦ. ਨਿਰਵਿਵਾਦ "ਗੁਰਮੁਖ ਮਾਰਗ ਚੱਲਣਾ ਆਸ ਨਿਰਾਸੀ ਝੀੜ ਉਝੀੜੀ." (ਭਾਗੁ) ੨. ਸਘਨਤਾ ਰਹਿਤ. ਵਿਰਲਾ. ਛਿੱਦਾ. "ਛਿਨ ਮੇ ਘਨ ਸੋ ਕਰਦੀਨ ਉਝੀੜਾ." (ਕ੍ਰਿਸਨਾਵ)


ਦੇਖੋ, ਓਟ। ੨. ਸੰ. ਘਾਸ ਫੂਸ.


ਸੰਗ੍ਯਾ- ਇੱਕ ਗਣਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਰਗਣ, ਇੱਕ ਗੁਰੁ. , , , , , , , . ਹਰੇਕ ਚਰਣ ਵਿੱਚ ਪਹਿਲਾ ਵਿਸ਼ਰਾਮ ੧੨. ਤੇ, ਦੂਜਾ ੧੦. ਅੱਖਰਾਂ ਤੇ.#ਉਦਾਹਰਣ-#ਸੂਰਬੀਰਾ ਸਜੇ ਘੋਰ ਬਾਜੇ ਬਜੇ,#ਭਾਜ ਕੰਤਾ! ਸੁਣੇ ਰਾਮ ਆਏ,#ਬਾਲਿ ਮਾਰ੍ਯੋ ਬਲੀ ਸਿੰਧੁ ਪਾਟ੍ਯੋ ਜਿਨੈ,#ਤਾਹਿ ਸੋ ਬੈਰ ਕੈਸੇ ਰਚਾਏ?#ਬ੍ਯਾਧ ਜੀਤ੍ਯੋ ਜਿਨੈ ਜੰਭ ਮਾਰ੍ਯੋ ਉਨੈ,#ਰਾਮ ਔਤਾਰ ਸੋਈ ਸੁਹਾਏ,#ਦੇ ਮਿਲੋ ਜਾਨਕੀ ਬਾਤ ਹੈ ਸ੍ਯਾਨ ਕੀ,#ਚਾਮ ਕੇ ਦਾਮ ਕਾਹੇ ਚਲਾਏ?¹ (ਰਾਮਾਵ)


ਸੰ. ਰੋਕਣ ਦੀ ਕ੍ਰਿਯਾ. ਰੁਕਾਉਟ। ੨. ਹੁੱਜਤ.


ਸੰਗ੍ਯਾ- ਕੌਂਚਫਲੀ ਦੇ ਬੀਜ, ਜੋ ਅਨੇਕ ਰੋਗਾਂ ਵਿੱਚ ਵਰਤੀਦੇ ਹਨ. Acanthodium hirtum. .