Meanings of Punjabi words starting from ਜ

ਜਟਨਿ (ਗੰਗਾ) ਵਾਲੀ. ਗੰਗਾ ਨੂੰ ਧਾਰਨ ਵਾਲੀ, ਪ੍ਰਿਥਿਵੀ. (ਸਨਾਮਾ)


ਦੇਖੋ, ਲੰਮੇ ੩. ਅਤੇ ਲੰਮੇਜਟਪੁਰੇ.


ਸੰ. ਜਟਾ ਧਾਰਨ ਵਾਲਾ ਵਟ (ਬਰੋਟਾ). "ਜਿਮਿ ਬਟਬੀਜ ਵਿਖੈ ਜਟਭੁਕ ਦਲ ਸਾਖਾ ਕਾਂਡ ਸਹਿਤ ਫਲ ਆਹਿ." (ਗੁਪ੍ਰਸੂ) ਜਿਵੇਂ ਬੋਹੜ ਦੇ ਬੀਜ ਵਿੱਚ ਪੱਤੇ ਟਾਹਣੀਆਂ ਡਾਹਣੇ ਅਤੇ ਫਲ ਸਮੇਤ ਜਟਭੁਕ (ਵਟ) ਹੈ.


ਸੰਗ੍ਯਾ- ਜਟਕੀ ਗੱਲ. ਗਁਵਾਰੂ ਬਾਤ। ੨. ਭਾਵ ਗੱਪ. ਝੂਠੀ ਕਹਾਣੀ. ਮਨਕਲਪਿਤ ਬਾਤ.


ਸੰ. ਸੰਗ੍ਯਾ- ਸਿਰ ਦੇ ਉਲਝੇ ਅਤੇ ਰੱਸੀ ਦੀ ਸ਼ਕਲ ਦੇ ਕੋਸ਼. "ਜਟਾਮੁਕਟੁ ਤਨਿ ਭਸਮ ਲਗਾਈ." (ਭੈਰ ਮਃ ੧) ੨. ਬਿਰਛ ਦਾ ਬਾਰੀਕ ਤਣਾ। ੩. ਟਾਹਣੀ. ਸ਼ਾਖਾ। ੪. ਵੇਦਪਾਠ ਦੀ ਇੱਕ ਰੀਤਿ, ਜਿਸ ਵਿੱਚ ਪਹਿਲੇ ਪੜ੍ਹੇ ਪਦ ਨੂੰ ਦੁਬਾਰਾ ਅਗਲੇ ਪਦ ਨਾਲ ਮਿਲਾਕੇ ਪੜ੍ਹਿਆ ਜਾਂਦਾ ਹੈ.


ਵਿ- ਜਟਾਧਾਰੀ. "ਭ੍ਰਮਤੇ ਜੱਟਾ." (ਦੱਤਾਵ) ੨. ਸੰਬੋਧਨ. ਐ ਜੱਟ!


ਸੰਗ੍ਯਾ- ਜਟਾ ਦਾ ਸਮੁਦਾਯ. ਜਟਾ ਦਾ ਜੂੜਾ। ੨. ਦੇਖੋ, ਜਟਾਯੁ.


ਸੰਗ੍ਯਾ- ਜਟਾ ਦਾ ਜੂੜਾ. "ਜਟਾਜੂਟ ਭੇਖ ਕੀਏ ਫਿਰਤ ਉਦਾਸ ਕਉ." (ਸਵੈਯੇ ਮਃ ੪. ਕੇ) ੨. ਖ਼ਾ. ਵਿ- ਜੋਸਿਰ ਤੋਂ ਲੈ ਕੇ ਪੈਰਾਂ ਤੀਕ ਦੇ ਰੋਮ ਨਹੀ ਕਟਦਾ. "ਜਟਾਜੂਟ ਰਹਿਬੋ ਅਨੁਰਾਗਹੁ." (ਗੁਵਿ ੧੦)