Meanings of Punjabi words starting from ਡ

ਸੰ. दण्डिन ਵਿ- ਦੰਡ ਰੱਖਣ ਵਾਲਾ। ੨. ਸੰਗ੍ਯਾ- ਯਮ। ੩. ਚੋਬਦਾਰ। ੪. ਗਜਾਂ ਨਾਲ ਜ਼ਮੀਨ ਮਿਣਨਵਾਲਾ ਕਰਮਚਾਰੀ. ਜਰੀਬਕਸ਼. "ਨਉ ਡਾਡੀ ਦਸ ਮੁੰਸਫ ਧਾਵਹਿ." (ਸੂਹੀ ਕਬੀਰ) ਨੌ ਗੋਲਕ ਜਰੀਬਕਸ਼ ਅਤੇ ਦਸ ਇੰਦ੍ਰਿਯ ਮੁਨਿਸਫ਼। ੫. ਇੱਕ ਕਿਸ਼ਤੀਨੁਮਾ ਸਵਾਰੀ, ਜਿਸ ਦੇ ਦੋਹੀਂ ਪਾਸੀਂ ਡੰਡੇ ਹੁੰਦੇ ਹਨ, ਜਿਨ੍ਹਾਂ ਨੂੰ ਮੋਢਿਆਂ ਤੇ ਰੱਖਕੇ ਕੁਲੀ ਚਲਦੇ ਹਨ. ਇਹ ਸਵਾਰੀ ਖਾਸ ਕਰਕੇ ਪਹਾੜਾਂ ਵਿੱਚ ਵਿਖੜੇ ਰਾਹੀਂ ਵਰਤੀ ਜਾਂਦੀ ਹੈ.

ਵਿ- ਡੰਡੇਹੋਏ. ਦੰਡ ਨੂੰ ਪ੍ਰਾਪਤ "ਇਆ ਮਾਇਆ ਕੇ ਡਾਂਡੇ." (ਗਉ ਕਬੀਰ)

ਸਿੰਧੀ. ਅਗਨਿ ਦੀ ਲਾਟਾ.

ਸੰਗ੍ਯਾ- ਬੱਚਾ. ਲੜਕਾ. ਦੇਖੋ, ਡਾਵੜੋ। ੨. ਮਰਾ. ਖੱਬਚੂ. ਖੱਬੇ ਹੱਥ ਨੂੰ ਸੱਜੇ ਦੀ ਥਾਂ ਵਰਤਣ ਵਾਲਾ. ਸਿੰਧੀ. ਡਾਬੜੁ.