Meanings of Punjabi words starting from ਢ

ਦੇਖੋ, ਢੇਢ.


ਸ੍ਯਾਹਚਸ਼ਮ ਇੱਕ ਸ਼ਿਕਾਰੀ ਪੰਛੀ, ਜੋ ਬਹਰੀਬੱਚੇ ਤੋਂ ਕੱਦ ਵਿੱਚ ਜਰਾ ਛੋਟੀ ਹੁੰਦੀ ਹੈ. ਇਹ ਵਿਦੇਸੀ ਹੈ. ਸਰਦੀਆਂ ਵਿੱਚ ਪੰਜਾਬ ਆਉਂਦੀ ਹੈ. ਇਸ ਨੂੰ ਕੋਈ ਸ਼ਿਕਾਰ ਲਈ ਨਹੀਂ ਪਾਲਦਾ. ਇਸ ਦਾ ਗੁਜਾਰਾ ਸਾਨ੍ਹੇ, ਚਾਮਚੜਿੱਕਾਂ ਅਤੇ ਚੂਹੇ ਖਾਕੇ ਹੁੰਦਾ ਹੈ.


ਸੰਗ੍ਯਾ- ਕਾਉਂ. ਕਾਗ।੨ ਚਮਾਰ. ਮੁਰਦੇ ਦਾ ਮਾਸ ਖਾਣ ਵਾਲਾ ਨੀਚ. "ਏ ਪੰਡੀਆ ਮੋ ਕਉ ਢੇਢ ਕਹਤ." (ਮਲਾ ਨਾਮਦੇਵ) ੩. ਵਿ- ਮੂਰਖ.


ਦੇਖੋ, ਢਊਆ ਅਤੇ ਢਬੂਆ.


ਦੇਖੋ, ਢੀਮ. "ਮਤ ਕੋਊ ਮਾਰੈ ਈਟ ਢੇਮ." (ਬਸੰ ਕਬੀਰ)