Meanings of Punjabi words starting from ਤ

ਤ੍ਯਜਨ ਕਰੰਤ. ਤ੍ਯਾਗੰਤ. "ਤਜੰਤ ਲੋਭੰ." (ਸਹਸ ਮਃ ੫)


ਸੰ. तट्. ਧਾ- ਉੱਚਾ ਹੋਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ। ੩. ਕਿਨਾਰਾ. ਕੰਢਾ. "ਤਟ ਤੀਰਥ ਸਭ ਧਰਤੀ ਭ੍ਰਮਿਓ." (ਸੋਰ ਅਃ ਮਃ ੫) ੪. ਸ਼ਿਵ. ਮਹਾਦੇਵ। ੫. ਕ੍ਰਿ. ਵਿ- ਪਾਸ. ਨੇੜੇ. ਕੋਲ। ੬. ਝਟ (ਤਤਕਾਲ) ਵਾਸਤੇ ਭੀ ਤਟ ਸ਼ਬਦ ਆਇਆ ਹੈ. "ਤਟਦੈ ਬਰ ਪਾਯੋ." (ਕ੍ਰਿਸਨਾਵ)


ਸੰ. ਵਿ- ਕਿਨਾਰੇ ਰਹਿਣ ਵਾਲਾ। ੨. ਪਾਸ ਰਹਿਣਵਾਲਾ. ਨਿਕਟਵਰਤੀ। ੩. ਕਿਸੇ ਦਾ ਪੱਖ ਨਾ ਕਰਨ ਵਾਲਾ. ਉਦਾਸੀਨ। ੪. ਸੰਗ੍ਯਾ- ਉਹ ਲਕ੍ਸ਼੍‍ਣ, ਜੋ ਸਰੂਪ ਤੋਂ ਵੱਖ ਹੋਵੇ. ਦੇਖੋ, ਤਟਸ੍‍ਥ ਲਕ੍ਸ਼੍‍ਣ। ੫. ਸ਼ਿਵ.


ਤੀਰਥਾਂ ਦੇ ਤਟ (ਕਿਨਾਰੇ) ਪੁਰ ਨਿਵਾਸ ਅਤੇ ਖਟਕਰਮਾ ਦਾ ਕਰਨਾ. ਦੇਖੋ, ਖਟਕਰਮ. "ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ." (ਭੈਰ ਮਃ ੫. ਪੜਤਾਲ)


ਬਿਜਲੀ. ਦੇਖੋ, ਤੜਿਤ। ੨. ਸ਼ਸਤ੍ਰਨਾਮਮਾਲਾ ਵਿੱਚ ਤਟਤ ਸ਼ਬਦ ਤਟਿਨੀ (ਨਦੀ) ਲਈ ਭੀ ਆਇਆ ਹੈ. ਦੇਖੋ, ਅੰਗ ੧੬੦.


ਦੇਖੋ, ਤਟਿਨੀ.


ਸੰ. ਤਟਾਗ. ਸੰਗ੍ਯਾ- ਤੜਾਗ. ਤਲਾਉ. ਤਾਲ. "ਜੇ ਓਹ ਕੂਪ ਤਟਾ ਦੇਵਾਵੈ." (ਗੌਂਡ ਰਵਿਦਾਸ) ਖੂਹ ਅਤੇ ਤਲਾਉ ਲਾਕੇ ਦਾਨ ਕਰੇ.