Meanings of Punjabi words starting from ਥ

ਸੰਗ੍ਯਾ- ਗੁਥਲਾ. ਬੋਰਾ.


ਸੰਗ੍ਯਾ- ਛੋਟਾ ਥੈਲਾ। ੨. ਹਜ਼ਾਰ ਰੁਪਯੇ ਦੀ ਗੁਥਲੀ। ੩. ਢਾਲੇਹੋਏ ਸੁਵਰਣ ਦੀ ਡਲੀ. "ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ." (ਧਨਾ ਮਃ ੫) ੪. ਨਕ਼ਦੀ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫) ੫. ਮਾਇਆ. ਦੌਲਤ. "ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ." (ਬਾਵਨ)


ਸਰਵ- ਤੁਥੇ. ਤੈਨੂ. "ਥੈਂ ਭਾਵੈ ਦਰ ਲਹਹਿ ਪਿਰਾਣਿ." (ਮਲਾ ਅਃ ਮਃ ੩) ਤੈਨੂੰ ਭਾਵੇ ਤਾਂ ਪ੍ਰਾਣੀ ਦਰਲਹੈ। ੨. ਪ੍ਰਤ੍ਯ- ਸੇ. ਤੋਂ.


ਹੈ ਦਾ ਭੂਤ ਕਾਲ. ਸੀ. ਥਾ. ਥੀ.


ਸੰਗ੍ਯਾ- ਕੰਡੇਦਾਰ ਝਾੜ, ਜਿਸ ਵਿੱਚੋਂ ਦੁੱਧ ਨਿਕਲਦਾ ਹੈ. ਸੇਹੁੰਡ L. Euphorbia Nerrifolia. ਇਸ ਨੂੰ ਖੇਤਾਂ ਦੀ ਵਾੜ ਲਈ ਬਹੁਤ ਲਾਉਂਦੇ ਹਨ. ਇਹ ਅਨੇਕ ਕਿਸਮ ਦਾ ਹੁੰਦਾ ਹੈ, ਪਰ ਸਭ ਤੋਂ ਪ੍ਰਸਿੱਧ ਡੰਡਾਥੋਹਰ ਹੈ.