Meanings of Punjabi words starting from ਭ

ਸੰ. ਭਿਰ੍‍ਤ੍ਰ (भर्तृ) ਅਤੇ ਭਰ੍‍ਤਾ (भर्त्त्) ਇਸ ਦਾ ਬਹੁਵਚਨ भर्तारः ਹੈ. ਵਿ- ਪ੍ਰਤਿਪਾਲਨ ਕਰਤਾ. ਪਾਲਣ ਵਾਲਾ। ੨. ਸੰਗ੍ਯਾ- ਪਤਿ. ਸ੍ਵਾਮੀ. "ਮੇਰੇ ਗ੍ਰਿਹ ਆਏ ਰਾਜਾਰਾਮ ਭਤਾਰਾ." (ਆਸਾ ਕਬੀਰ) "ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ." (ਸ੍ਰੀ ਮਃ ੧) ੩. ਭਰਤਾ ਨੇ. ਪਤਿ ਨੇ. "ਦਸ ਦਾਸੀ ਕਰਦੀਨੀ ਭਤਾਰਿ." (ਸੂਹੀ ਮਃ ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀ ਕਰ ਦਿੱਤੀਆਂ ਹਨ। ੪. ਰਾਜਾ. "ਮਨਮੁਖ ਦੇਹੀ ਭਰਮ ਭਤਾਰੋ." (ਮਾਰੂ ਸੋਲਹੇ ਮਃ ੩) ਮਨਮੁਖਾਂ ਦੇ ਸ਼ਰੀਰ ਤੇ ਭਰਮ ਦਾ ਰਾਜ ਹੈ.


ਸੰਗ੍ਯਾ- ਭਾਂਤ. ਪ੍ਰਕਾਰ. ਰੀਤਿ. "ਪਾਈਐ ਕਿਤੁ ਭਤਿ." (ਸ੍ਰੀ ਮਃ ੪. ਵਣਜਾਰਾ) "ਚਲਾਂ ਦੁਨੀਆ ਭਤਿ." (ਸ. ਫਰੀਦ)


ਸੰਗ੍ਯਾ- ਚਾਲ. ਰੀਤਿ. "ਓਨਾ ਇਕੋ ਨਾਮੁ ਅਧਾਰੁ, ਇਕਾ ਉਨ ਭਤਿਆ." (ਵਾਰ ਰਾਮ ੨. ਮਃ ੫) ੨. ਭਾਂਤ ਕਰਕੇ. ਪ੍ਰਕਾਰ ਸੇ.


ਸੰ. भ्रातृज. ਭ੍ਰਾਤ੍ਹ੍ਹਿਜ. ਭਾਈ ਦਾ ਬੇਟਾ.


ਭ੍ਰਾਤ੍ਹ੍ਹਿਜਾ. ਭਾਈ ਦੀ ਬੇਟੀ.