Meanings of Punjabi words starting from ਹ

ਸੰ. ਹਤ੍ਯਾਕਾਰ. ਵਿ- ਮਾਰਨ ਵਾਲਾ. ਵਧ ਕਰਤਾ. ਪ੍ਰਾਣ ਲੈਣ ਵਾਲਾ. "ਸੰਤ ਕਾ ਨਿੰਦਕ ਮਹਾ ਹਤਿਆਰਾ." (ਸੁਖਮਨੀ)


ਦੇਖੋ, ਹਤ। ੨. ਸੰ. हत्नु ਹਤ੍‌ਨੁ. ਸੰਗ੍ਯਾ- ਵ੍ਯਾਧ. ਸ਼ਿਕਾਰੀ। ੩. ਤਿੱਖਾ ਸ਼ਸਤ੍ਰ.


ਮਾਰੇ. ਹਤ ਕੀਤੇ. ਦੇਖੋ, ਹਤ. "ਸੰਤ ਕੇ ਹਤੇ ਕਉ ਰਖੈ ਨ ਕੋਇ." (ਸੁਖਮਨੀ)


ਸੰ. ਹਸ੍ਤ. ਸੰਗ੍ਯਾ- ਹੱਥ. ਹਾਥ. ਕਰ. ਪਾਣਿ. ਦਸ੍ਤ. "ਹਥ ਦੇਇ ਆਪਿ ਰਖੁ." (ਰਾਮ ਵਾਰ ੨. ਮਃ ੫) ੨. ਸੰ. ਹਥ. ਪ੍ਰਹਾਰ. ਆਘਾਤ. ਵਾਰ.


ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)