Meanings of Punjabi words starting from ਕ

ਸੰ. ਸੰਗ੍ਯਾ- ਕੀੜਾ. "ਕੀਟ ਹਸਤਿ ਸਗਲ ਪੂਰਾਨ." (ਗੌਂਡ ਮਃ ੫) ੨. ਭਾਵ- ਤੁੱਛ. ਅਦਨਾ। ੩. ਵਿ- ਕਠੋਰ. ਸਖ਼ਤ। ੪. ਕੈਟਭ ਅਸੁਰ ਦੀ ਥਾਂ ਭੀ ਕੀਟ ਸ਼ਬਦ ਆਇਆ ਹੈ. "ਸਹਸਬਾਹੁ ਮਧੁ ਕੀਟ ਮਹਿਖਾਸਾ." (ਗਉ ਅਃ ਮਃ ੧) ਸਹਸ੍ਰਬਾਹੁ, ਮਧੁ, ਕੈਟਭ ਅਤੇ ਮਹਿਖਾਸੁਰ. ਦੇਖੋ, ਕੈਟਭ। ੫. ਦੇਖੋ, ਕਿਰਮ.


ਸੰ. ਸੰਗ੍ਯਾ- ਕੀੜਾ। ੨. ਵਿ- ਕਠੋਰ. ਕਰੜਾ.


ਸੰਗ੍ਯਾ- ਰੇਸ਼ਮ, ਜੋ ਕੀਟ (ਕੀੜੇ) ਤੋਂ ਪੈਦਾ ਹੁੰਦਾ ਹੈ.


ਵਿ- ਪੱਥਰ ਦਾ ਕੀੜਾ. ਪਾਸਾਣ ਵਿੱਚ ਹੋਣ ਵਾਲਾ ਕੀੜਾ. "ਅਚਿੰਤਦਾਨ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟਪਖਾਣੀ ਹੇ." (ਮਾਰੂ ਸੋਲਹੇ ਮਃ ੪)


ਦੇਖੋ, ਕੈਟਭ. "ਤਾਂਤੇ ਮਧੁ ਕੀਟਭ ਤਨ ਧਾਰਾ." (ਵਿਚਿਤ੍ਰ)


ਸੰਗ੍ਯਾ- ਕੀੜੀ. ਚ੍ਯੂੰਟੀ. "ਇਕ ਬਿਹੰਗ ਇਕ ਕੀਟੀ ਰੀਤਾ." (ਨਾਪ੍ਰ) ੨. ਭਾਵ- ਨੰਮ੍ਰਤਾ. ਹਲੀਮੀ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਦੇਖੋ, ਫੀਲੁ। ੩. ਵਿ- ਨੰਮ੍ਰ. ਹਲੀਮ. "ਕੀਟੀ ਹੋਇਕੈ ਖਾਇ." (ਸ. ਕਬੀਰ)