Meanings of Punjabi words starting from ਪ

ਇੱਕ ਰਿਖੀ, ਜੋ ਅਥਰ੍‍ਵਵੇਦ ਦੀ ਇੱਕ ਸ਼ਾਖ ਦਾ ਪ੍ਰਚਾਰਕ ਹੈ. ਦੇਖੋ, ਸਕੰਦ ਪੁਰਾਣ, ਨਾਗਰਖੰਡ ਅਧ੍ਯਾਯ ੧੬੪.


ਇੱਕ ਰਾਜਾ, ਜੋ ਰਿਸਭਦੇਵ ਦਾ ਪੁਤ੍ਰ ਅਤੇ ਰਾਜਰਿਖਿ ਭਰਤ ਦਾ ਭਾਈ ਸੀ. ਇਸ ਦਾ ਜਿਕਰ ਭਾਗਵਤ ਵਿੱਚ ਆਉਂਦਾ ਹੈ.


ਸੰਗ੍ਯਾ- ਵਰੁਣੀ. ਅੱਖ ਦੀ ਪਲਕ। ੨. ਛੋਟੇ ਪੱਤੇ ਦਾ ਪਿੱਪਲ. ਮਦੀਨ ਪਿੱਪਲ। ੩. ਸੰ. ਪਿੱਪਲੀ. ਮਘਪਿੱਪਲ. Piper Longum.


ਦੇਖੋ, ਅਮ੍ਰਿਤਸਰ.


ਸੰ. ਸੰਗ੍ਯਾ- ਪਾਣੀ ਦੀ ਆਸਾ (ਇੱਛਾ). ੨. ਤ੍ਰਿਖਾ. ਪਿਆਸ। ੨. ਲਾਲਚ. ਤਮਾ.