Meanings of Punjabi words starting from ਮ

ਅ਼. [مُحرِّر] ਤਹ਼ਰੀਰ ਕਰਨ ਵਾਲਾ ਮੁਨਸ਼ੀ. ਲੇਖਕ. ਲਿਖਾਰੀ.


ਸੰਗ੍ਯਾ- ਘੋੜੇ ਗਊ ਆਦਿ ਦੇ ਮੁਖ ਪੁਰ ਪਹਿਰਾਇਆ ਰੱਸਾ. ਮੁਖਬੰਧਨ। ੨. ਅਗ੍ਰਭਾਗ. ਮੁਖ ਅਸਥਾਨ. "ਕਿਤਕ ਦਿਵਸ ਮੇ ਮੁਹਰੀ ਖੋਲ੍ਹੀ." (ਗੁਪ੍ਰਸੂ) ਆਵੇ ਦਾ ਮੂੰਹ ਖੋਲਿਆ। ੩. ਵਿਆਹ ਵਿੱਚ ਮੁਖਬੰਧਨ ਸਹਿਤ ਦਿੱਤਾ ਘੋੜਾ ਭੈਂਸ ਊਠ ਬੈਲ ਆਦਿ ਪਸ਼ੂ। ੪. ਦਹਾਨਾ. ਲਗਾਮ.


ਰੰਧਾਵਾ ਜਾਤਿ ਦਾ ਪ੍ਰੇਮੀ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਆਤਮਗ੍ਯਾਨੀ ਅਤੇ ਧਰਮਵੀਰ ਹੋਇਆ. "ਛੱਜੂ ਗੱਜੂ ਮੁਹਰੂ ਰੰਧਾਵਾ ਤੇ ਸੁਜਾਨਾ ਬੀਰ." (ਗੁਪ੍ਰਸੂ)


ਵਿ- ਆਗੂ. ਮੁਰ੍ਹੈਲੀ. "ਇਕ ਤੋ ਸੰਗਤ ਕੋ ਮੁਹਰੇਲੀ." (ਗੁਪ੍ਰਸੂ)


ਦੇਖੋ, ਮੁਹਲਿਕ.


ਅ਼. [مُہلت] ਸੰਗ੍ਯਾ- ਅਵਧਿ. ਵੇਲੇ ਦੀ


ਹੱਦ. "ਮੁਹਲਤਿ ਪੁੰਨੀ ਚਲਣਾ." (ਸ੍ਰੀ ਮਃ ੫) ੨. ਵੇਲਾ. ਸਮਾਂ.