Meanings of Punjabi words starting from ਸ

ਸੰਗ੍ਯਾ- ਸਾਰਣਾ। ੨. ਪੇਸ਼ ਕਰਨਾ. ਬਿਆਨ ਕਰਨਾ. ਅਰਜ ਕਰਨਾ. "ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮਹੀ ਆਗੈ ਸਾਰਨਾ." (ਰਾਮ ਅਃ ਮਃ ੫)


ਦੇਖੋ, ਸਾਰਬਭੌਮ ਅਤੇ ਸਾਰਵ.


ਸੰ. ਸਾਰ੍‍ਵਭੌਮ. ਵਿ- ਸਾਰੀ ਭੂਮਿ (ਪ੍ਰਿਥਿਵੀ) ਦਾ ਸ੍ਵਾਮੀ. ਚਕ੍ਰਵਰਤੀ ਮਹਾਰਾਜਾ. "ਸਾਰਬਭੂਮ ਸਰਨ ਜਿਹ ਪਰਨਾ." (ਨਾਪ੍ਰ) "ਸਾਰਬਭੌਮ ਯਥਾ ਨਰਨਾਯਕ." (ਗੁਪ੍ਰਸੂ)


ਫ਼ਾ. [ساربان] ਸੰਗ੍ਯਾ- ਸਾਰ (ਊਂਟ) ਵਾਲਾ. ਸ਼ੁਤਰਬਾਨ. ਉੱਠ ਰਖਣ ਵਾਲਾ.


ਵਿ- ਸਾਰਰੂਪ. ਨਿਚੋੜ. ਲੁੱਬੇਲੁਬਾਬ. "ਸਾਰਭੂਤ ਸਤਿ ਹਰਿ ਕੋ ਨਾਮ." (ਸੁਖਮਨੀ) ਸਾਰੇ ਗ੍ਰੰਥ. ਮੰਤ੍ਰ ਅਤੇ ਧਰਮ ਦੇ ਸਿੱਧਾਂਤਾਂ ਦਾ ਤਤ੍ਵਰੂਪ.


ਵਿ- ਸਰਮੌਰ ਨਾਲ ਸੰਬੰਧਿਤ. ਦੇਖੋ, ਸਰਮੌਰ. "ਨਗਰ ਪਾਂਵਟ ਬ੍ਰਹੁ ਬਸੈ ਸਾਰਮੌਰ ਕੇ ਦੇਸ." (ਚਰਿਤ੍ਰ ੭੧)


ਸੰ. सार्व. ਵਿ- ਸਰ੍‍ਵ (ਸਭ) ਨਾਲ ਜਿਸ ਦਾ ਸੰਬੰਧ ੨. ਸ਼ੰ. ਸ਼ਵੰ ਨਾਲ ਸੰਬੰਧ ਰੱਖਣ ਵਾਲਾ. ਸ਼ਿਵ ਦਾ.


ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਤਿੰਨ ਭਗਣ, ਅੰਤ ਗੁਰੁ. , , , .#ਉਦਾਹਰਣ-#ਗ੍ਯਾਨ ਵਿਚਾਰ ਨਹੀ ਜਿਨ ਕੋ,#ਕ੍ਯਾ ਉਪਦੇਸ਼ ਕਰੈਂ ਤਿਨ ਕੋ? xxx


ਦੇਖੋ, ਸਾਰਬਭੌਮ.