Meanings of Punjabi words starting from ਕ

ਦੇਖੋ, ਕੀਟ.


ਕੀਤਾ. ਕਰਿਆ. ਕ੍ਰਿਤ. "ਕੋਈ ਵਿਰਲਾ ਆਪਨ ਕੀਤ." (ਨਟ ਮਃ ੫. ਪੜਤਾਲ) "ਮਨ ਅਪਨੇ ਕਉ ਮੈ ਹਰਿਸਖਾ ਕੀਤ." (ਟੋਡੀ ਮਃ ੫)


ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)


ਕਰਿਆ ਹੋਇਆ ਕ੍ਰਿਤ੍ਯ (ਕੰਮ). ੨. ਕਰਿਆ ਕਰਾਇਆ. ਕ੍ਰਿਤ ਅਤੇ ਕਾਰਿਤ. "ਕੀਤਾ ਕਰਤਿਆ ਓਸ ਦਾ ਸਭੁ ਗਇਆ." (ਵਾਰ ਗਉ ੧. ਮਃ ੪)


ਸੰਗਯਾ- ਕੀਰਤਿ. ਜਸ। ੨. ਸੰ. ਕ੍ਰਿਤਿ (कृति ) ਪ੍ਰਯਤਨ. ਕੋਸ਼ਿਸ਼. "ਜਾਪ ਨ ਤਾਪ ਨ ਕਰਮ ਕੀਤਿ." (ਬਸੰ ਮਃ ੫) ੩. ਕੀਤਾ. ਕਰਿਆ.


ਉਸ ਨੇ ਕਰ ਦਿੱਤਾ, ਦਿੱਤੀ. "ਭੀੜਹੁ ਮੋਕਲਾਈ ਕੀਤੀਅਨੁ." (ਵਾਰ ਰਾਮ ੨. ਮਃ ੫) ਤੰਗਦਸ੍ਤੀ ਤੋਂ ਖ਼ੁਸ਼ਹਾਲੀ ਕਰ ਦਿੱਤੀ ਹੈ.


ਦੇਖੋ, ਕੀਤ. "ਟੇਕ ਨਾਨਕ ਸਚੁ ਕੀਤੁ." (ਸ੍ਰੀ ਮਃ ੫)