ਦੇਖੋ, ਸਾਰਬਾਨ। ੨. ਸਾਰ ਵਾਲਾ.
ਵਿ- ਪੂਰਾ. ਸਰਵ। ੨. ਦੇਖੋ, ਸਾਰ। ੩. ਸਾਲਾ. ਵਹੁਟੀ ਦਾ ਭਾਈ. ਦੇਖੋ, ਸਾਰੋ.
ਸਾਰ ਅਤੇ ਅਸਾਰ. "ਸਾਰਾਸਾਰ ਲਖਾਵੈ ਜਬੈ." (ਨਾਪ੍ਰ)
ਕੋਹਾਟ ਜਿਲੇ ਵਿੱਚ ਇੱਕ ਸਰਹੱਦੀ ਪਿੰਡ, ਜੋ ਕਿਲਾ ਲਾਕਹਾਰਟ (Lockhart) ਤੋਂ ਡੇਢਕੁ ਮੀਲ ਪਰੇ ਹੈ ਅਤੇ ਜਿੱਥੇ ਭਾਰਤ ਸਰਕਾਰ ਦੀ ਇੱਕ ਛੋਟੀ ਗੜ੍ਹੀ ਹੈ. ਇਸ ਥਾਂ ਜੰਗ ਤੀਰਾ ਵਿੱਚ ੧੨. ਸਿਤੰਬਰ ਸਨ ੧੮੯੭ ਨੂੰ ਪਲਟਨ ੩੬ ਸਿੱਖ ਦੇ ੨੧. ਸਿੰਘ ਹਜਾਰਾਂ ਅਫਰੀਦੀਆਂ ਤੋਂ ਘਿਰਕੇ ਭੀ ਕਾਇਰ ਨਹੀਂ ਹੋਏ, ਸਗੋਂ ਉਹ ਵੀਰਤਾ ਦਿਖਾਈ, ਜੋ ਅਮ੍ਰਿਤਧਾਰੀ ਸਿੰਘ ਸਦਾ ਦਿਖਾਉਂਦੇ ਰਹੇ ਹਨ. ਅਫਰੀਦੀਆਂ ਦੇ ਕਥਨ ਅਨੁਸਾਰ ਇਹ ਦੋ ਸੌ ਵੈਰੀਆਂ ਨੂੰ ਮਾਰਕੇ ਅਤੇ ਸੈਂਕੜਿਆਂ ਨੂੰ ਫੱਟੜ ਕਰਕੇ ਸ਼ਹੀਦ ਹੋਏ. ਇਨ੍ਹਾਂ ਵੀਰਾਂ ਦੀ ਯਾਦਗਾਰ ਕਾਇਮ ਰੱਖਣ ਲਈ ਕਿਲਾ ਲਾਕਹਾਰਟ, ਅੰਮ੍ਰਿਤਸਰ ਅਤੇ ਫਿਰੋਜਪੁਰ ਵਿੱਚ ਸਰਕਾਰ ਵੱਲੋਂ ਕੀਰਤਿਮੰਦਿਰ ਬਣਾਏ ਗਏ ਹਨ.
ਵਿ- ਸ਼ਰਣਾਗਤ. "ਦਾਸਦਾਸਰੋ ਸੰਤਹ ਕੀ ਸਾਰਾਨ." (ਸਾਰ ਮਃ ੫) ੨. ਦੇਖੋ, ਸਰਨ੍ਯ। ੩. ਸੰਗ੍ਯਾ- ਸਾਰਾੱਨ. ਅੰਨ ਦਾ ਸਾਰ.
ਵਿ- ਸ਼ਰਾਬ ਦਾ. "ਰੰਗੇ ਰੰਗ ਸਾਰਾਬ." (ਰਾਮਾਵ) ਸ਼ਰਾਬ ਦੇ ਰੰਗ (ਲਾਲ) ਵਿੱਚ ਰੰਗੇ.
nan
ਸਾਰਕੇ. ਵਿਤਾਕੇ. ਦੇਖੋ, ਸਾਰਣਾ. "ਸਭ ਆਪਨ ਅਉਸਰ ਚਲੇ ਸਾਰਿ." (ਬਸੰ ਕਬੀਰ) ਆਪਣਾ ਵੇਲਾ ਪੂਰਾ ਕਰਕੇ ਸਭ ਚਲੇ। ੨. ਸੰ. ਸ਼ਾਰਿ. ਚੌਪੜ ਅਤੇ ਸ਼ਤਰੰਜ ਦਾ ਵਸਤ੍ਰ, ਜਿਸ ਉੱਪਰ ਨਰਦਾਂ ਅਤੇ ਮੁਹਰੇ ਰੱਖਕੇ ਖੇਡੀਦਾ ਹੈ. "ਆਪੇ ਸਾਰਿ ਆਪ ਹੀ ਪਾਸਾ." (ਸਵੈਯੇ ਮਃ ੪. ਕੇ) ੩. ਨਰਦ, ਡਾਲਨਾ ਅਤੇ ਮੁਹਰਾ। ੪. ਸੰਗੀਤ ਅਨੁਸਾਰ ਸ੍ਵਰ ਦਾ ਬੰਦ. ਧਾਤੁ ਅਥਵਾ ਤੰਦ ਦਾ ਬੰਧਨ, ਜੋ ਸਾਜ ਉੱਤੇ ਸ੍ਵਰ ਦਾ ਵਿਭਾਗ ਕਰਨ ਲਈ ਲਗਾਈਦਾ ਹੈ. ਇਸ ਨੂੰ ਸੁੰਦਰੀ ਭੀ ਆਖਦੇ ਹਨ.
ਦੇਖੋ, ਸਾਰਣਾ। ੨. ਸੰਗ੍ਯਾ- ਸੰਭਾਲ. ਖਬਰਦਾਰੀ. "ਜੀਅ ਜੰਤ ਸਭਿ ਵਸਿ ਤੇਰੈ, ਸਗਲ ਤੇਰੀ ਸਾਰਿਆ." (ਧਨਾ ਛੰਤ ਮਃ ੫)
nan
ਸੰ. सारिका¹ ਸੰਗ੍ਯਾ- ਮੈਨਾ. "ਚੋਂਚ ਪਸਾਰ ਰਹੇ ਸਿਸੁ ਸਾਰਿਕ ਜੈਸੇ." (ਚੰਡੀ ੧) "ਇਹ ਵਤਸ ਸਾਰਿਕਾ ਮੁਖ ਪਸਾਰ." (ਗੁਪ੍ਰਸੂ) ੨. ਦੂਤੀ. ਵਿਚੋਲਨ.
nan