Meanings of Punjabi words starting from ਕ

ਕੀਤਾ (ਕਰਿਆ) ਹੈ. "ਮੈਨੋ ਜੋਗ ਕੀਤੋਈ." (ਮੁੰਦਾਵਣੀ ਮਃ ੫)


ਉਸ ਨੇ ਕਰਿਆ ਹੈ. "ਕੀਤੋਨ ਅਪਣਾ ਪੰਥ ਨਿਰਾਲਾ." (ਭਾਗੁ) "ਜੇਹਾ ਕੀਤੋਨੁ ਤੇਹਾ ਹੋਆ." (ਸ੍ਰੀ ਮਃ ੩)


ਮੈ ਕੀਤਾ। ੨. ਕਰਿਆ ਹੈ. ਕੀਤੋਸੁ. "ਈਧਣੁ ਕੀਤੋਮੂ ਘਣਾ." (ਵਾਰ ਜੈਤ)


ਸੰ. कीदृश ਅਤੇ कीद्रक्ष ਕੀਦ੍ਰਿਸ਼ ਅਤੇ ਕੀਦ੍ਰਿਕ੍ਸ਼੍‍. ਕ੍ਰਿ. ਵਿ- ਦੇਖਣ ਵਿੱਚ ਕੇਹਾ. ਕੇਹੋ ਜੇਹਾ. ਕੈਸਾ. ਕਿਸ ਪ੍ਰਕਾਰ ਦਾ.


ਕੀਤਾ. ਕਰਿਆ. "ਮਾਨੁਖ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ." (ਜੈਜਾ ਮਃ ੯) ੨. ਕਿਉਂ. ਕਿਸ ਲਈ. "ਮੁਚੁ ਮੁਚੁ ਗਰਭ ਗਏ ਕੀਨ ਬਚਿਆ?" (ਗਉ ਕਬੀਰ) ਬਹੁਤ ਗਰਭ ਗਏ ਇਹ ਕਿਉਂ ਬਚ ਰਿਹਾ? ੩. ਕਿਉ ਨਹੀਂ. ਕਿਉਂ ਨਾ. "ਕੀਨ ਸੁਣੇਹੀ ਗੋਰੀਏ!" (ਸ੍ਰੀ ਮਃ ੧) ੪. ਫ਼ਾ. [کین] ਸੰਗ੍ਯਾ- ਦੁਸ਼ਮਨੀ। ੫. ਲੜਾਈ. ਜੰਗ। ੬. ਕਪਟ। ੭. ਦੇਖੋ, ਕੀਂ.


ਕੀਤਾ ਹੈ. "ਜੋ ਕਿਛੁ ਕੀਨਸਿ ਪ੍ਰਭੂਰਜਾਇ." (ਬਸੰ ਅਃ ਮਃ ੧) ੨. ਕਿਉਂ ਨ. ਕਿਸ ਕਾਰਣ ਨਹੀਂ. "ਪ੍ਰਭੁ ਸਰਣਾਗਤਿ ਕੀਨਸਿ ਹੋਗ?" (ਬਸੰ ਅਃ ਮਃ ੧)


ਦੇਖੋ, ਕੀਨਾ ੨.