Meanings of Punjabi words starting from ਸ

ਦੇਖੋ, ਸਾਰਗਪਾਣੀ. "ਸਾਰਿੰਗਧਰ ਭਗਵਾਨ ਬੀਠੁਲਾ." (ਮਾਰੂ ਸੋਲੇਹ ਮਃ ੫) "ਚਿਰੁ ਹੋਆ ਦੇਖੇ ਸਾਰਿੰਗਪਾਣੀ." (ਮਾਝ ਮਃ ੫) "ਨਟਵਟ ਖੇਲੈ ਸਾਰਿਗਪਾਨਿ." (ਗਉ ਕਬੀਰ) "ਭਜਲੇਹਿ ਰੇ ਮਨ, ਸਾਰਿਗਪਾਨੀ." (ਭੈਰ ਕਬੀਰ) ੨. ਦੇਖੋ, ਸਾਰੰਗ ੮. ੯. ਅਤੇ ੧੦


ਚਾਤਕ. ਪਪੀਹਾ. ਦੇਖੋ, ਸਾਰੰਗ ੧. "ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ." (ਸੋਹਿਲਾ) ਨਾਨਕ ਚਾਤ੍ਰਕ ਨੂੰ ਕ੍ਰਿਪਾਰੂਪ ਜਲ (ਸ੍ਵਾਤਿਬੂੰਦ) ਦੇਹ.


ਸੰਗ੍ਯਾ- ਸਾਰੰਗ (ਧਨੁਖ) ਦਾ ਵੈਰੀ ਖੜਗ. ਤਲਵਾਰ ਨਾਲ ਕਮਾਣ ਕਟ ਦੇਈਦੀ ਹੈ. "ਸੈਫ ਸਰੋਹੀ ਸਤ੍ਰੁਅਰਿ ਸਾਰਿੰਗਾਰਿ ਜਿਁਹ ਨਾਮ." (ਸਨਾਮਾ)


ਵਿ- ਸਰਵ. ਪੂਰੀ। ੨. ਸਾਰ ਰੂਪ. "ਨਾਨਕ ਇਹੁ ਮਤਿ ਸਾਰੀ ਜੀਉ." (ਮਾਝ ਮਃ ੫) ੩. ਕਥਨ (ਬਯਾਨ) ਕੀਤੀ. "ਗੁਰੁ ਪੂਰੇ ਏਹ ਗਲ ਸਾਰੀ." (ਸੋਰ ਮਃ ੫) ੪. ਸੰਗ੍ਯਾ- ਸਾਰ. ਸੁਧ. ਖ਼ਬਰ. "ਅਪਨੀ ਇਤਨੀ ਕਛੂ ਨ ਸਾਰੀ." (ਸਾਰ ਮਃ ੫) ੫. ਦੇਖੋ, ਸਾਰਿ. "ਕਰਮ ਧਰਮ ਤੁਮ ਚਉਪੜ ਸਾਜਹੁ ਸਤਿ ਕਰਹੁ ਤੁਮ ਸਾਰੀ." (ਬਸੰ ਮਃ ੫) "ਆਪੇ ਪਾਸਾ ਆਪੇ ਸਾਰੀ." (ਮਾਰੂ ਸੋਲਹੇ ਮਃ ੧) ੬. ਬਾਜੀ. ਖੇਲ. "ਸਾਰੀ ਸਿਰਜਨਹਾਰ ਕੀ." (ਸ. ਕਬੀਰ) ੭. ਸਾੜ੍ਹੀ. ਓਢਨੀ. "ਡਾਰੇ ਸਾਰੀ ਨੀਲ ਕੀ." (ਚਰਿਤ੍ਰ ੧੩੬) "ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ." (ਕ੍ਰਿਸਨਾਵ) ੮. ਸਾਲੀ. ਬਹੂ ਦੀ ਭੈਣ. "ਨਹੀ ਸਸੁਰਾਲ ਸਾਸ ਸਸੁਰਾ ਔ ਸਾਰੋ ਸਾਰੀ." (ਭਾਗੁ ਕ) "ਰਾਮੋ ਲਗਤ ਹੁਤੀ ਗੁਰੁ ਸਾਰੀ." (ਗੁਪ੍ਰਸੂ) "ਸਾਰੀਆਂ ਸਾਰੀਆਂ ਆਇ ਪਿਖ੍ਯੋ." (ਗੁਪ੍ਰਸੂ) ਸਭ ਸਾਲੀਆਂ ਨੇ ਆਕੇ ਦੇਖਿਆ। ੯. ਸਾਰਿਕਾ. ਮੈਨਾ.


ਦੇਖੋ, ਸਾਰਥੀ। ੨. ਸਾਰਥ੍ਯ. ਰਥਵਾਹੀਪੁਣਾ। ੩. ਸਾਰ੍‍ਥਤਾ. ਸਫਲਤਾ. ਕਾਮਯਾਬੀ.


ਦੇਖੋ, ਸਾਰ.


ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ.