Meanings of Punjabi words starting from ਮ

ਅ਼. [مُحافِظ] ਮੁਹ਼ਾਫ਼ਿਜ. ਵ੍ਰਿ- ਹ਼ਿਫ਼ਾਜਤ ਕਰਨ ਵਾਲਾ. ਰਕ੍ਸ਼੍‍ਕ. ਰਾਖਾ.


ਅ਼. [مہاب] ਮਹਾਬ. ਵਿ- ਹੈਬਤਨਾਕ. ਭਯਾਨਕ. "ਸਭੈ ਮੁਹਾਬ ਸ਼ਹੀਦ ਗਨ." (ਗੁਪ੍ਰਸੂ) "ਨ ਮੋਹ ਮੁਹਾਬਾ." (ਭਾਗੁ)


ਅ਼. [مِہار] ਮਿਹਾਰ. ਸੰਗ੍ਯਾ- ਊਠ ਦੀ ਨਕੇਲ. "ਚਲ੍ਯੋ ਜਾਤ ਬਿਨ ਗਹੇ ਮੁਹਾਰੀ." (ਨਾਪ੍ਰ) ੨. ਮਹਾਰ ਅਥਵਾ ਮੁਹਾਰ. ਘੋੜੇ ਆਦਿ ਦੇ ਮੁਖ ਮਸ੍ਤਕ ਪੁਰ ਪਹਿਰਾਇਆ ਸਾਜ. ਪੂਜ਼ੀ. "ਦੇਇ ਮੁਹਾਰ ਲਗਾਮੁ ਪਹਿਰਾਵਉ." (ਗਉ ਕਬੀਰ) ੩. ਜੱਟਾਂ ਦੀ ਇੱਕ ਜਾਤਿ.


ਸੰਗ੍ਯਾ- ਪੰਜਾਬੀ ਦੀ ਬਾਰਾਂ ਅੱਖਰੀ. ਮਾਤ੍ਰਾ ਸਹਿਤ ਵਰਣਮਾਲਾ। ੨. ਸੰਥਾ ਦੇ ਪਾਠ ਨੂੰ ਦੁਹਰਾਉਣ ਦੀ ਕ੍ਰਿਯਾ.


ਦੇਖੋ, ਮੁਹਾਰ ੧. ਅਤੇ ੨.