ਦੇਖੋ, ਸਾਰਾ। ੨. ਸਾਲਾ. ਵਹੁਟੀ ਦਾ ਭਾਈ. "ਸਸੁਰਾ ਔ ਸਾਰੋ ਸਾਰੀ." (ਭਾਗੁ ਕ)
nan
ਦੇਖੋ, ਸਾਰੰਗ ੩੭.; ਸੰ. शारङ्ग ਸੰਗ੍ਯਾ- ਸ਼ਾਰ (ਚਿਤਕਬਰਾ- ਡੱਬਖੜੱਬਾ) ਹੈ ਅੰਗ ਜਿਸ ਦਾ. ਚਾਤ੍ਰਕ. ਪਪੀਹਾ। ੨. ਹਰਿਣ. ਕਾਲਾਮ੍ਰਿਗ, ਜੋ ਉੱਪਰੋਂ ਕਾਲਾ ਅਤੇ ਹੇਠੋਂ ਚਿੱਟਾ ਹੁੰਦਾ ਹੈ। ੩. ਅਬਲਕ ਘੋੜਾ। ੪. ਹਾਥੀ. "ਸਾਰੰਗ ਜਿਉ ਪਗ ਧਰੈ ਠਿਮਿ ਠਿਮਿ." (ਵਡ ਮਃ ੧) ੫. ਭੌਰਾ. ਭ੍ਰਮਰ। ੬. ਮੋਰ। ੭. ਵਿ- ਡੱਬਖੜੱਬਾ. ਚਿੱਟੇ ਕਾਲੇ ਰੰਗ ਵਾਲਾ। ੮. ਸੰ. शार्ङ्ग ਸਿੰਗ ਦਾ ਬਣਿਆ ਹੋਇਆ। ੯. ਸੰਗ੍ਯਾ- ਸਿੰਗ ਦਾ ਬਣਿਆ ਧਨੁਖ. ਉਹ ਕਮਾਨ, ਜੋ ਸਿੰਗ ਦੇ ਟੁਕੜੇ ਜੋੜਕੇ ਬਣਾਈ ਗਈ ਹੈ।¹ ੧੦. ਖਾਸ ਕਰਕੇ ਵਿਸਨੁ ਦਾ ਧਨੁਖ। ੧੧. ਅਦਰਕ. ਆਦਾ। ੧੨. ਸੰ. सारङ्ग² ਛਤ੍ਰ. ਛਤਰ। ੧੩. ਇੱਕ ਪ੍ਰਕਾਰ ਦਾ ਪੁਰਾਣਾ ਵਾਜਾ। ੧੪. ਹੰਸ। ੧੫. ਵਸਤ੍ਰ। ੧੬. ਕਾਮਦੇਵ। ੧੭. ਕੇਸ਼। ੧੮. ਸੁਵਰਣ. ਸੁਇਨਾ। ੧੯. ਭੂਖਣ. ਗਹਿਣਾ। ੨੦. ਕਮਲ। ੨੧. ਸ਼ੰਖ। ੨੨ ਚੰਦਨ। ੨੩ ਕਪੂਰ। ੨੪ ਫੁੱਲ। ੨੫ ਕੋਕਿਲਾ. ਕੋਇਲ। ੨੬ ਬੱਦਲ। ੨੭ ਸ਼ੇਰ। ੨੮ ਰਾਤ. ਰਾਤ੍ਰਿ। ੨੯ ਪ੍ਰਿਥਿਵੀ। ੩੦ ਪ੍ਰਕਾਸ਼. ਰੌਸ਼ਨੀ। ੩੧ ਦੀਵਾ. "ਸਾਰੰਗ ਮਾਹਿ ਪਤੰਗ ਪਰੈ ਨ ਡਰੈ." (ਗੁਰੁਸੋਭਾ) ੩੨ ਆਕਾਸ਼। ੩੩ ਚੰਦ੍ਰਮਾ। ੩੪ ਸੂਰਜ। ੩੫ ਡੱਡੂ। ੩੬ ਪਰਬਤ। ੩੭ ਇੱਕ ਰਾਗ, ਜੋ ਕਾਫੀ ਠਾਟ ਦਾ ਔੜਵ ਸਾੜਵ³ ਹੈ. ਇਸ ਨੂੰ ਨਿਸਾਦ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ, ਬਾਕੀ ਸਾਰੇ ਸ਼ੁੱਧ ਸੁਰ ਹਨ. ਸਾਰੰਗ ਦੇ ਗਾਉਣ ਦਾ ਵੇਲਾ ਦੋਪਹਿਰਾ (ਮਧ੍ਯਾਨ) ਹੈ. ਸਾਰੰਗ ਵਿੱਚ ਵਾਦੀ ਰਿਸਭ ਅਤੇ ਸੰਵਾਦੀ ਪੰਚਮ ਹੈ. ਆਰੋਹੀ ਵਿੱਚ ਧੈਵਤ ਵਰਜਿਤ ਹੈ, ਅਵਰੋਹੀ ਵਿੱਚ ਭੀ ਦੁਰਬਲ ਹੋ ਕੇ ਲਗਦਾ ਹੈ.#ਆਰੋਹੀ- ਸ ਰ ਮ ਪ ਨ ਸ#ਅਵਰੋਹੀ- ਸ ਧ ਨਾ ਪ ਮ ਰ ਸ.#ਇਸ ਰਾਗ ਦੇ ਕਈ ਭੇਦ ਹਨ. ਉੱਪਰ ਲਿਖਿਆ ਸ਼ੁੱਧ ਸਾਰੰਗ ਹੈ. ਸ਼੍ਰੀ ਗੁਰੂ ਗ੍ਰੰਥ ਸਾਹਬਿ ਵਿੱਚ ਸਾਰੰਗ ਦਾ ਛਬੀਹਵਾਂ ਨੰਬਰ ਹੈ। ੩੮ ਸ਼ਹਿਦ ਦੀ ਮੱਖੀ। ੩੯ ਸੱਪ। ੪੦ ਸਮੁੰਦਰ। ੪੧ ਸ਼ਿਵ। ੪੨ ਹੱਥ (ਕਰ). ੪੩ ਜਮੀਨ ਵਾਹੁਣ ਦਾ ਸੰਦ. ਹਲ। ੪੪ ਕੱਜਲ। ੪੫ ਕਬੂਤਰ। ੪੬ ਕਰਤਾਰ। ੪੭ ਕੁਚ (ਥਣ). ੪੮ ਕਾਉਂ। ੪੯ ਕ੍ਰਿਸਨ- ਦੇਵ। ੫੦ ਉਹ ਛੱਪਯ, ਜਿਸ ਵਿੱਚ ੪੫ ਗੁਰੁ ਅਤੇ ੫੮ ਲਘੁ, ਕੁੱਲ ੧੦੩ ਅੱਖਰ ਹੋਣ। ੫੧ ਜਲ। ੫੨ ਦਿਨ। ੫੩ ਨਛਤ੍ਰ (ਤਾਰਾ). ੫੪ ਬਿਜਲੀ। ੫੫ ਖੰਜਨ (ਮਮੋਲਾ). ੫੬ ਮੋਤੀ। ੫੭ ਇਸਤ੍ਰੀ. ਨਾਰੀ। ੫੮ ਵਿ- ਰੰਗਿਆ ਹੋਇਆ। ੫੯ ਸੁੰਦਰ। ੬੦ ਰਸ ਸਹਿਤ. ਸ- ਰਸ.#ਦੇਖੋ, ਹੇਠ ਲਿਖੇ ਸਵੈਯੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਸਾਰੰਗ ਸ਼ਬਦ ਕਿਤਨਿਆਂ ਅਰਥਾਂ ਵਿੱਚ ਵਰਤਿਆ ਹੈ-#(ੳ) ਸਾਰੰਗ ਪੈ ਕਬਿ ਸਾਰੰਗ ਪੈ ਚੜ੍ਹਿ#ਸਾਰੰਗ ਸ਼ੁਤ੍ਰਨ ਕੋ ਬਲਿ ਸਾਰੰਗ,#(ਅ) ਸਾਰੰਗ ਜ੍ਯੋਂ ਜਗ ਮੇ ਕੁਲ ਸਾਰੰਗ,#ਸਾਰੰਗ ਗ੍ਯਾਨ ਪ੍ਰਕਾਸ਼ਨ ਸਾਰੰਗ,#(ੲ) ਸਾਰੰਗ ਦਾਸਨ ਕੋ ਪ੍ਰਿਯ ਸਾਰੰਗ#ਸਾਰੰਗ ਦੋਸਨ ਕੋ ਸਮ ਸਾਰੰਗ,#(ਸ) ਸਾਰੰਗਪਾਣਿ ਭਯੋ ਨਰ ਸਾਰੰਗ#ਸਾਰੰਗ ਸ਼੍ਰੀ ਹਰਿਗੋਬਿੰਦ ਸਾਰੰਗ.#ਅਰਥ-#(ੳ) ਸਾਰੰਗ (ਘੋੜੇ) ਤੇ ਕਦੇ ਸਾਰੰਗ (ਹਾਥੀ) ਤੇ ਸਵਾਰ ਹੁੰਦੇ ਹਨ, ਸਾਰੰਗ (ਮ੍ਰਿਗ) ਵੈਰੀਆਂ ਨੂੰ ਬਲਵਾਨ ਸਾਰੰਗ (ਸ਼ੇਰ) ਹਨ.#(ਅ) ਸਾਰੰਗ (ਸੂਰਜ) ਸਮਾਨ ਜਗਤ ਵਿੱਚ ਵੰਸ਼ ਸਾਰੰਗ (ਉੱਜਲ) ਹੈ, ਗ੍ਯਾਨਰੂਪ ਸਾਰੰਗ (ਦੀਪਕ) ਨੂੰ ਰੌਸ਼ਨ ਕਰਨ ਲਈ ਸਾਰੰਗ (ਅਗਨਿ) ਹਨ.#(ੲ) ਸਾਰੰਗ (ਚਾਤ੍ਰਕ) ਦਾਸਾਂ ਨੂੰ ਪ੍ਯਾਰੇ ਸਾਰੰਗ (ਬੱਦਲ) ਹਨ, ਦੋਸਰੂਪ ਸਾਰੰਗ (ਡੱਡੂਆਂ) ਨੂੰ ਸਾਰੰਗ (ਸਰਪ) ਸਮਾਨ ਹਨ.#(ਸ) ਸਾਰੰਗਪਾਣਿ (ਵਿਸਨੁ) ਹੋ ਗਿਆ ਹੈ ਨਰ ਸਾਰੰਗ (ਨਰ ਸਿੰਘ- ਭਾਵ ਪੁਰਖਾਂ ਵਿਚੋਂ ਸ਼ਿਰੋਮਣਿ) ਸਾਰੰਗ (ਕਾਮ) ਅਤੇ ਸਾਰੰਗ (ਚੰਦ੍ਰਮਾ) ਦੀ ਸ਼੍ਰੀ (ਸ਼ੋਭਾ ਰੂਪ) ਗੁਰੂ ਹਰਿਗੋਬਿੰਦ ਸਾਹਿਬ ਹਨ.
nan
ਸੰਗ੍ਯਾ- ਸਾਰੰਗ (ਧਨੁਖ) ਦੇ ਅਗ (ਅੱਗੇ) ਜੋੜਿਆ ਜਾਣ ਵਾਲਾ, ਤੀਰ. (ਸਨਾਮਾ)
ਦੇਖੋ, ਸਾਰਗਪਾਣਿ. ਸਾਰੀ ਪ੍ਰਿਥਿਵੀ ਨੂੰ ਧਾਰਨ ਵਾਲਾ, ਕਰਤਾਰ। ੨. ਸਾਰੰਗ ਧਨੁਖ ਦੇ ਧਾਰਨ ਵਾਲਾ ਵਿਸਨੁ.
nan
ਦੇਖੋ, ਸਾਰਗਪਣਿ. "ਸਾਧ ਸੰਗਿ ਮਿਲੇ ਸਾਰੰਗਪਾਣੀ." (ਮਾਝ ਮਃ ੫)
ਸੰਗ੍ਯਾ- ਖੜਗ, ਜੋ ਸਾਰੰਗ (ਧਨੁਖ) ਦਾ ਵੈਰੀ ਹੈ. (ਸਨਾਮਾ) ਦੇਖੋ, ਸਾਰਿੰਗਾਰਿ.
ਇੱਕ ਛੰਦ, ਜਿਸ ਦਾ ਲੱਛਣ ਹੈ, ਚਾਰ ਚਰਣ. ਪ੍ਰਤਿ ਚਰਣ ਨ, ਯ, ਸ. , , .#ਉਦਾਹਰਣ-#ਗੁਰੁਜਨ ਸੇਵਾ ਕਰਿਯੇ,#ਹਿਤ ਕਰਿ ਸਿਖ੍ਯਾ ਧਰਿਯੇ. xxx#੨. ਪੰਛੀਆਂ ਨੂੰ ਫੜਕੇ ਜਾਂ ਮਾਰਕੇ ਆਪਣਾ ਨਿਰਬਾਹ ਕਰਨ ਵਾਲਾ. ਚਿੜੀਮਾਰ.
ਸੰਗ੍ਯਾ- ਇੱਕ ਸਾਜ, ਜੋ ਸਾਰੰਗ (ਧਨੁਖ) ਜੇਹੇ ਗਜ ਨਾਲ ਵਜਾਈਦਾ ਹੈ। ੨. ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਪੰਜ ਮਗਣ. ਪਹਿਲਾ ਵਿਸ਼੍ਰਾਮ ਅੱਠ ਅੱਖਰਾਂ ਪੁਰ, ਦੂਜ ਸੱਤ ਪੁਰ. , , , , .#ਉਦਾਹਰਣ-#ਸੇਵੈਂ ਜਾਂਕੋ ਦੇਵੀ ਦੇਵਾ, ਪੂਜੈਂ ਸਾਧੂ ਸੰਗੀ ਹੈ. ਵ੍ਯਾਪ੍ਯੋ ਸਾਰੇ ਏਕੋ ਸ੍ਵਾਮੀ, ਭਾਸੈ ਨ੍ਹਾਨ੍ਹਾ ਰੰਗੀ ਹੈ. xxx 3. ਸ਼ਾਰੰਗ (ਮ੍ਰਿਗ) ਦੀ ਮਦੀਨ. ਹਰਿਣੀ। ੪. ਸੰ. शारङ्गगिन ਵਿਸਨੁ, ਜੋ ਸ਼ਾਰੰਗ ਧਨੁਖ ਰਖਦਾ ਹੈ। ੫. ਵਿ- ਧਨੁਖਧਾਰੀ.