Meanings of Punjabi words starting from ਮ

ਅ਼. [مُحال] ਵਿ- ਜੋ ਹ਼ਵਲ (ਅਣਹੋਂਦ) ਦਾ ਭਾਵ ਰਖਦਾ ਹੈ. ਅਸੰਭਵ. ਜਿਸ ਦਾ ਹੋਣਾ ਨਾ ਮੁਮਕਿਨ ਹੋਵੇ.


ਅ਼. [مُحاورہ] ਸੰਗ੍ਯਾ- ਹ਼ੌਰ (ਕਥਨ) ਦੀ ਕ੍ਰਿਯਾ. ਬੋਲ ਚਾਲ। ੨. ਭਾਵ- ਯੋਗ੍ਯ ਰੀਤਿ ਨਾਲ ਸ਼ਬਦਾਂ ਦਾ ਵਰਤਣਾ। ੩. ਸ਼ਬਦ ਅਤੇ ਵਾਕਾਂ ਦਾ ਖਾਸ ਅਰਥ ਵਿੱਚ ਵਰਤਾਉ (idiom) ੪. ਅਭ੍ਯਾਸ.


ਮੁਖ. "ਮੁਹਿ ਡਿਠੈ ਤਿਨ ਕੈ ਜੀਵੀਐ." (ਮਃ ੫. ਵਾਰ ਗਉ ੨) ੨. ਮੁਸਕੇ (ਚੁਰਾਕੇ). "ਘਰੁ ਮੁਹਿ ਪਿਤਰੀ ਦੇਇ." (ਵਾਰ ਆਸਾ) ੩. ਮੁਹਰੇ. ਅੱਗੇ. "ਮੁਹਿ ਚਲੈ ਸੁ ਅਗੈ ਮਾਰੀਐ." (ਵਾਰ ਆਸਾ) ਦੇਖੋ, ਓਮੀ। ੪. ਵਿ- ਮੋਹਿਤ. "ਮ੍ਰਿਗਨੀ ਮੁਹਿ ਜਾਤ." (ਕ੍ਰਿਸਨਾਵ) ਮੋਹਿਤ ਹੋਜਾਤ। ੫. ਮੁਖ ਪੁਰ. ਮੂੰਹ ਉੱਪਰ. "ਮੰਨੈ ਮੁਹਿ ਚੋਟਾ ਨਾ ਖਾਇ." (ਜਪੁ) "ਮੂਰਖ ਮੰਢੁ ਪਵੈ ਮੁਹਿਮਾਰ." (ਮਃ ੧. ਵਾਰ ਮਾਝ) ੬. ਸਰਵ- ਮੁਝੇ. ਮੈਨੂੰ. "ਮੁਹਿ ਆਗ੍ਯਾ ਕਰੀ." (ਗੁਪ੍ਰਸੂ)


ਅ਼. ਵਿ- ਹ਼ੱਬ (ਪ੍ਯਾਰ) ਰੱਖਣ ਵਾਲਾ। ੨. ਸੰਗ੍ਯਾ- ਮਿਤ੍ਰ. ਦੋਸ੍ਤ.