ਕ਼ੀਮਤ ਪਾਉਣ ਵਾਲੇ. ਕ਼ਦਰਦਾਨ. "ਨਹਿ ਕੀਮਤਿ ਕੀਮ ਕੀਮਾਏ." (ਭੈਰ ਮਃ ੫)
ਕ਼ੀਮਤ (ਮੁੱਲ) ਤੋਂ. ਦੇਖੋ, ਕੀਮ. "ਸੁਖ ਕੀਮਾਹੂ ਬਾਹਰੇ." (ਵਾਰ ਮਾਰੂ ੨. ਮਃ ੫)
nan
nan
ਯੂ. [کیِمِیا] ਸੰਗ੍ਯਾ- ਰਸਾਯਨ. ਰਸਾਇਣ. Chemia.¹ ਪਹਿਲਾਂ ਲੋਕ ਤਾਂਬੇ ਤੋਂ ਸੋਨਾ ਅਤੇ ਕਲੀ ਤੋਂ ਚਾਂਦੀ ਬਣਾਉਣ ਦੇ ਆਹਰ ਵਿੱਚ ਲੱਗੇ, ਭਾਵੇਂ ਇਸ ਵਿੱਚ ਉਨ੍ਹਾਂ ਨੂੰ ਸਫਲਤਾ ਨਾ ਹੋਈ, ਪਰ ਉਨ੍ਹਾਂ ਦੀ ਖੋਜ ਦਾ ਸਿੱਟਾ ਰਸਾਇਨਵਿਦ੍ਯਾ (Chemistry) ਪ੍ਰਗਟ ਹੋ ਗਈ, ਜਿਸ ਤੋਂ ਦੇਸ਼ਾਂ ਦੇ ਦੇਸ਼ ਚਾਂਦੀ ਸੋਨੇ ਨਾਲ ਘਰ ਭਰ ਬੈਠੇ.
ਫ਼ਾ. [کیِمِیاگر] ਕੀਮੀਆ (ਰਸਾਇਣ) ਬਣਾਉਣ ਵਾਲਾ. ਰਸਾਯਨੀ.
nan
ਫ਼ਾ. [کیِمخت] ਸੰਗ੍ਯਾ- ਹਰੇ ਰੰਗ ਰੰਗਿਆ ਘੋੜੇ ਅਥਵਾ ਗਧੇ ਦਾ ਦਾਣੇਦਾਰ ਚਮੜਾ, ਜੋ ਖਾਸ ਕਰਕੇ ਤਲਵਾਰਾਂ ਦੇ ਮਿਆਨਾਂ ਪੁਰ ਮੜ੍ਹੀਦਾ ਹੈ.
ਸੰ. ਕੀਕਟ. ਵਿ- ਨਿਰਧਨ. ਕੰਗਾਲ। ੨. ਕ੍ਰਿਪਣ. ਕੰਜੂਸ। ੩. ਲੋਭੀ। ੪. ਸੰ. ਸੰਗ੍ਯਾ- ਕੀਰ. ਤੋਤਾ. ਸ਼ੁਕ. "ਕੀਰ ਸੋਂ ਪ੍ਰੀਤਿ ਕਰੀ ਗਨਿਕਾ." (ਗੁਰੁਸੋਭਾ) ੫. ਕਸ਼ਮੀਰ ਦੇਸ਼। ੬. ਵਿ- ਕਸ਼ਮੀਰੀ। ੭. ਡਿੰਗ. ਸੰਗ੍ਯਾ- ਖੇਵਟ. ਮਲਾਹ.
ਸੰ. ਕੀਰ੍ਣ. ਵਿ- ਖਿੰਡਿਆ ਹੋਇਆ. ਵਿਖਰਿਆ। ੨. ਫੈਲਿਆ ਹੋਇਆ.
ਸੰ. ਕ੍ਰੋਸ਼ਣ. ਸੰਗ੍ਯਾ- ਚੀਕਾਂ ਮਾਰਨੀਆਂ. ਉੱਚੇ ਸੁਰ ਨਾਲ ਰੋਣਾ. ਕ੍ਰੰਦਨ.
ਗੁਰੁਯਸ਼ ਕਰਤਾ ਇੱਕ ਭੱਟ. "ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ." (ਸਵੈਯੇ ਮਃ ੪. ਕੇ) ੨. ਦੇਖੋ, ਕੀਰਤਿ.