Meanings of Punjabi words starting from ਪ

ਦੇਖੋ, ਪ੍ਰਯਾਤ। ੨. ਪੀੜਾ ਕਰਤ. ਪੀੜ ਕਰਦਾ ਹੈ.


ਦੇਖੋ, ਪਰਾਤੀ। ੨. ਪ੍ਰਿਯ (ਪ੍ਯਾਰੇ) ਨਾਲ ਰਤ (ਪ੍ਰੇਮ ਸਹਿਤ) ਹੋਈ.


ਪ੍ਰਯਾਣ (ਗਮਨ) ਕਰ ਗਈ. ਚਲੀ ਗਈ। ੨. ਪੀੜਾ- ਆਨੀ. ਦੁਖਣਲੰਗੀ. "ਕਾਗ ਉਡਾਵਤ ਭੁਜਾ ਪਿਰਾਨੀ." (ਸੂਹੀ ਕਬੀਰ) ਦੇਖੋ, ਕਾਂਉ ਉਡਾਉਣਾ। ੩. ਪ੍ਰਿਯ- ਆਨੀ. "ਉਪਮਾਂ ਕਬਿ ਸ੍ਯਾਮ ਪਿਰਾਨੀ." (ਕ੍ਰਿਸਨਾਵ) ਪਿਆਰੀ ਉਪਮਾਂ ਲਿਆਂਦੀ. ਉੱਤਮ ਉਪਮਾਂ ਫੁਰੀ.


ਪ੍ਰਿਯ. ਪਿਆਰਾ। ੨. ਪਤਿ। ੩. ਪਿਆਰੇ ਦਾ. "ਅੰਤਰ ਪਿਰੀ ਪਿਆਰੁ." (ਤੁਖਾ ਛੰਤ ਮਃ ੪)


ਪ੍ਰਿਯ. ਪਿਆਰਾ. "ਮੂ ਪਿਰੀਆ ਸਉ. ਨੇਹੁ." (ਸਵਾ ਮਃ ੪) ੨. ਪ੍ਰਿਯਾ. ਪਿਆਰੀ.


ਹੇ ਪ੍ਰਿਯ! ਹੇ ਪਿਆਰੇ! "ਜਿਥੇ ਪਿਰੀਏ ਨਾਨਕ ਜੀ! ਤੂ ਵੁਠਿਆ." (ਵਾਰ ਮਾਰੂ ੨. ਮਃ ੫) ੨. ਹੇ ਪ੍ਰਿਯਾ! ਹੇ ਪਿਆਰੀ! .


ਪਿਆਰੇ ਕੰਨੀ. ਪਿਆਰੇ ਵੱਲ. "ਲਾਈ ਪ੍ਰੀਤਿ ਪਿਰੰਨਿ." (ਵਾਰ ਗੂਜ ੧. ਮਃ ੪)


ਸੰਗ੍ਯਾ- ਪ੍ਰੇਮ. "ਜਿਸੁ ਲਾਗੀ ਪ੍ਰੀਤਿ ਪਿਰੰਮ ਕੀ." (ਆਸਾ ਛੰਤ ਮਃ ੪) ੨. ਦੇਖੋ, ਪ੍ਰਯਾਮ। ੩. ਵਿ- ਪ੍ਰਿਯਤਮ. ਅਤਿ ਪਿਆਰਾ. "ਮੇਰੇ ਮਨਿ ਤਨਿ ਪ੍ਰੇਮ ਪਿਰੰਮ ਕਾ." (ਵਡ ਮਃ ੫)