Meanings of Punjabi words starting from ਸ

ਅ਼. [سالک] ਸਾਲਿਕ. ਵਿ- ਸਲੂਕ ਵਾਲਾ. ਪਰਮੇਸ਼੍ਵਰ ਦੇ ਰਾਹ ਚੱਲਣ ਵਾਲਾ. ਖੁਦਾਦੋਸ੍ਤ. "ਪੀਰ ਪੈਕਾਮਰ ਸਾਲਕ ਸਾਦਕ." (ਸ੍ਰੀ ਅਃ ਮਃ ੧) "ਸਾਲਕੁ ਮਿਤੁ ਨ ਰਹਿਓ ਕੋਈ." (ਸਵਾ ਮਃ ੧) ਦੇਖੋ, ਸੂਫੀ.


ਦੇਖੋ, ਸਾਲਗ੍ਰਾਮ.


ਵਰ੍ਸਗ੍ਰੰਥਿ. ਇੱਕ ਸਾਲ ਪਿੱਛੋਂ ਰੱਸੀ ਨੂੰ ਦਿੱਤੀ ਗੱਠ. ਪੁਰਾਣੇ ਸਮੇਂ ਜਦ ਲਿਖਣ ਦਾ ਰਿਵਾਜ ਨਹੀਂ ਸੀ ਤਦ ਹਰੇਕ ਇਸਤ੍ਰੀ ਪੁਰਖ ਦੇ ਨਾਉਂ ਦੀ ਖਾਸ ਚਿੰਨ੍ਹ ਲਾ ਕੇ ਘਰਾਂ ਵਿੱਚ ਰੱਸੀ ਰੱਖੀ ਜਾਂਦੀ ਅਤੇ ਉਸ ਵਿੱਚ ਜਨਮਦਿਨ ਨੂੰ ਗੰਢ ਦਿੱਤੀ ਜਾਂਦੀ. ਜਦ ਕਿਸੇ ਦੀ ਉਮਰ ਦੇਖਣੀ ਹੁੰਦੀ ਤਦ ਗੰਢਾਂ ਗਿਣਨ ਤੋਂ ਹਿਸਾਬ ਕੀਤਾ ਜਾਂਦਾ. ਵਰ੍ਹੇਗੰਢ. ਜਨਮਦਿਨ. ਵਰ੍ਹੀਣਾ.


ਸੰ. ਸ਼ਾਲਾਗ੍ਰਾਮ. ਸੰਗ੍ਯਾ- ਗੰਡਕੀ ਨਦੀ ਦੇ ਕਿਨਾਰੇ ਇੱਕ ਪਿੰਡ, ਜਿਸ ਦਾ ਨਾਉਂ ਸ਼ਾਲ ਬਿਰਛਾਂ ਤੋਂ ਪਿਆ ਹੈ। ੨. ਸ਼ਾਲਗ੍ਰਾਮ ਨਗਰ ਕੋਲੋਂ ਗੰਡਕੀ ਨਦੀ ਵਿੱਚੋਂ ਨਿਕਲਿਆ ਗੋਲ ਪੱਥਰ, ਜਿਸ ਉੱਪਰ ਚਕ੍ਰ ਦਾ ਚਿੰਨ੍ਹ ਹੁੰਦਾ ਹੈ. ਹਿੰਦੂ ਇਸ ਨੂੰ ਵਿਸਨੁ ਦੀ ਮੂਰਤੀ ਮੰਨਦੇ ਹਨ. "ਸਾਲਗਿਰਾਮੁ ਹਮਾਰੈ ਸੇਵਾ." (ਆਸਾ ਮਃ ੫) ਵਿਸ਼੍ਵਨਾਥ ਰੂਪ ਸ਼ਾਲਗ੍ਰਾਮ ਦੀ ਸਾਡੇ ਮਤ ਵਿੱਚ ਉਪਾਸਨਾ ਹੈ. "ਸ਼ਾਲਗ੍ਰਾਮ ਬਿਪ ਪੂਜ ਮਨਾਵਹੁ." (ਬਸੰ ਮਃ ੧) ਦੇਖੋ, ਤੁਲਸੀ.


ਵਿ- ਸ- ਲਵਣ. ਸਲੂਣਾ. ਨਮਕੀਨ। ੨. ਸੰਗ੍ਯਾ- ਨਮਕੀਨ ਭਾਜੀ. ਤਰਕਾਰੀ. "ਬਹੁ ਰਸ ਸਾਲਣੇ ਸਵਾਰਦੀ." (ਸਵਾ ਮਃ ੩) ਦੇਖੋ, ਸਾਲਨ.


ਸੰ. ਸ੍ਯਾਲਪੁਤ੍ਰ. ਸਾਲੇ ਦਾ ਬੇਟਾ. ਸਾਲੇ ਦੀ ਸੰਤਾਨ. "ਸਹੁਰਾ ਸਸ ਸਾਲੀ ਸਾਲੱਤਾ." (ਭਾਗੁ ਕ)


ਦੇਖੋ, ਸਾਲਣ। ੨. ਸਲੂਣਾ. ਮਾਸ. ਝਟਕਾ. "ਸਾਲਨ ਰਸ ਜਿਮ ਬਾਨੀਓ ਰੋਰਨ ਖਾਤ ਬਨਾਇ." (ਵਿਚਿਤ੍ਰ) ੩. ਕ੍ਰਿ- ਸੱਲਣਾ. ਛੇਦ ਕਰਨਾ. ਵੇਧਨਾ. "ਦੁਰਜਨ ਦਲ ਸਾਲਨ." (ਨਾਪ੍ਰ)


ਸਾਲ ਦਰਖ਼ਤ ਦਾ ਪੱਤਾ. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਖ਼ਮੀ ਸਿੰਘਾਂ ਦੇ ਘਾਉ ਤੇ ਸਾਲਪਤ੍ਰ ਬੰਧਵਾਇਆ ਕਰਦੇ ਸਨ, ਜਿਸ ਤੋਂ ਜ਼ਖ਼ਮ ਛੇਤੀ ਰਾਜੀ ਹੋ ਜਾਂਦਾ ਸੀ.#"ਹੁਇ ਘਾਯਲ ਆਨਁਦਪੁਰ ਆਵੈਂ. xxx#ਸਾਲਪਤ੍ਰ ਸਤਿਗੁਰੁ ਤਿਸ ਦੇਤੁ,#ਇਕ ਦ੍ਵੈ ਦਿਨ ਮੇ ਬਨੈ ਸੁਚੇਤ." (ਗੁਪ੍ਰਸੂ)#ਵੈਦ੍ਯਕ ਵਿੱਚ ਭੀ ਸਾਲ ਨੂੰ ਘਾਉ ਦੇ ਮਿਟਾਉਣ ਵਾਲਾ ਲਿਖਿਆ ਹੈ. ਯਥਾ-#"उर्जो व्रणहरश्चैव श्लेष्म रक्त प्रकोप हृत.च्च्#(ਸ਼ਾਲਗ੍ਰਾਮ ਨਿਘੰਟੁ ਭੂਸਣ) ੨. ਸੰਸਕ੍ਰਿਤ ਗ੍ਰੰਥਾਂ ਵਿੱਚ ਸ਼ਾਲਪਤ੍ਰਾ ਨਾਉਂ "ਸਾਲਪਰ੍‍ਣੀ" ਦਾ ਭੀ ਹੈ, ਜਿਸ ਨੂੰ ਸਰਿਵਨ ਅਤੇ ਵਿਦਾਰਿਗੰਧ ਭੀ ਆਖਦੇ ਹਨ. L. Desmodium Gangeticum. ਇਹ ਭੀ ਘਾਉ ਮਿਟਾਣ ਵਾਲੀ ਬੂਟੀ ਹੈ.