nan
ਦੇਖੋ, ਸਾਲਿਬਾਹਨ. "ਸ੍ਯਾਲਕੋਟ ਕੇ ਦੇਸ ਮੇ ਸਾਲਬਾਹਨਾ ਰਾਵ." (ਚਰਿਤ੍ਰ ੯੭)
nan
nan
ਸੰ. शाल्मली ਸ਼ਾਲਮਲੀ. ਸੰਗ੍ਯਾ- ਸਿੰਮਲ. ਸੇਂਮਰ. L. Bombax Haptaphyllum. "ਸਾਲਮਲੀ ਕੋ ਬਿਰਛ ਹੁਤੋ ਇਕ." (ਗੁਪ੍ਰਸੂ) ੨. ਭਾਗਵਤ ਅਨੁਸਾਰ ਇੱਕ ਦ੍ਵੀਪ ਜਿਸ ਵਿੱਚ ਸਿੰਮਲ ਦਾ ਭਾਰੀ ਬਿਰਛ ਹੈ. "ਸਾਲਮਲੀ ਸੋ ਦੀਪ ਸੁਹਾਵਾ." (ਨਾਪ੍ਰ) ਦੇਖੋ, ਦੀਪ.
ਦੇਖੋ, ਸਾਲ ੬.
nan
ਸੰਗ੍ਯਾ- ਰਸੋਈਸ਼ਾਲਾ. ਪਾਕਸ਼ਾਲਾ. ਦੇਖੋ, ਸਾਲ ੪। ੨. ਸ਼ਾਲਿ (ਚਾਵਲਾਂ) ਦੀ ਰਸੋਈ.
ਸੰ. स्याल. ਸ੍ਯਾਲ. ਵਹੁਟੀ ਦਾ ਭਾਈ. ਇਹ ਸ਼੍ਯਾਲ ਸ਼ਬਦ ਭੀ ਸਹੀ ਹੈ. ਇਸ ਲਈ ਸੰਸਕ੍ਰਿਤ 'ਸ਼੍ਯਾਲਕ' ਸ਼ਬਦ ਭੀ ਹੈ। ੨. ਸੰ. शाला ਸ਼ਾਲਾ. ਘਰ. ਮਕਾਨ.
nan
ਸੰਗ੍ਯਾ- ਸ਼ਲਾਘਾ. ਤਅ਼ਰੀਫ. ਉਸਤਤਿ "ਭੀ ਤੂ ਹੈ ਸਾਲਾਹਣਾ ਪਿਆਰੇ, ਭੀ ਤੇਰੀ ਸਾਲਾਹ." (ਸੋਰ ਅਃ ਮਃ ੧) ੨. ਦੇਖੋ, ਸਲਾਹ.
ਦੇਖੋ, ਸਲਾਹਣਾ. ਸ਼ਲਾਘਨ. ਦੇਖੋ, ਸਾਲਾਹ. "ਬਿਨੁ ਸਾਚੈ ਹੋਰ ਸਾਲਾਹਣਾ ਜਾਸਹਿ ਜਨਮੁ ਸਭ ਖੋਇ." (ਵਡ ਅਃ ਮਃ ੩)