Meanings of Punjabi words starting from ਕ

ਸੰ. कीर्तिस्तम्भ ਸੰਗ੍ਯਾ- ਉਹ ਥੰਮ੍ਹ, ਜੋ ਕਿਸੇ ਦੇ ਯਸ਼ ਨੂੰ ਕ਼ਾਇਮ ਰੱਖਣ ਲਈ ਬਣਾਇਆ ਜਾਵੇ.


ਸੰ. कीर्त्रिशालिन् ਵਿ- ਯਸ਼ਵਾਲਾ. ਕੀਰਤਿਮਾਨ.


ਪੰਜ ਸ਼ਬਦਾਂ ਦਾ ਇੱਕ ਬਾਣੀ, ਜਿਸ ਨੂੰ ਸੌਣ ਵੇਲੇ ਗੁਰੁਸਿੱਖ ਪੜ੍ਹਦੇ ਹਨ. ਇਸ ਦਾ ਨਾਉਂ "ਸੋਹਿਲਾ" ਮੁੱਖ ਹੈ. ਬਹੁਤੇ ਕੀਰਤਨਸੋਹਿਲਾ ਭੀ ਕਹਿੰਦੇ ਹਨ. ਆਰਤੀਸੋਹਿਲਾ ਭੀ ਇਸੇ ਦੀ ਸੰਗ੍ਯਾ ਹੈ.


ਵਿ- ਕੀਰਤਿਮੰਤ. ਕੀਰ੍‌ਤਿ ਵਾਲਾ. ਯਸ਼ਵਾਲਾ। ੨. ਸੰਗ੍ਯਾ- ਵਸੁਦੇਵ ਦਾ ਵੱਡਾ ਪੁਤ੍ਰ, ਜੋ ਕੰਸ ਨੇ ਜੰਮਦਾ ਹੀ ਮਾਰ ਦਿੱਤਾ ਸੀ. "ਪੁਤ੍ਰ ਭਯੋ ਵਸੁਦੇਵ ਕੇ ਕੀਰਤਿਮਤ ਤਿਹ ਨਾਮ." (ਕ੍ਰਿਸਨਾਵ)


ਦੇਖੋ, ਕੀਰਤਿ.


ਗੁਰੂ ਗੋਬਿੰਦ ਸਿੰਘ ਜੀ ਦਾ ਚੋਬਦਾਰ। ੨. ਵਿ- ਜਸ ਕਰਨ ਵਾਲਾ.


ਦੇਖੋ, ਕੀਰਣ.


ਸੰਗ੍ਯਾ- ਕੀੜਾ. ਕੀਟ। ੨. ਭਾਵ- ਤੁੱਛ. ਨੀਚ. "ਜਨ ਨਾਨਕ ਕੀਰਾ." (ਗਉ ਮਃ ੩) "ਸੁਲਤਾਨ ਖਾਨ ਕਰੇ ਖਿਨਿ ਕੀਰੇ." (ਮਾਰੂ ਸੋਲਹੇ ਮਃ ੫) ੩. ਅ਼. [قیِران] ਕ਼ੀਰਾਨ. ਕਾਲਾ ਪੱਥਰ. ਦੇਖੋ, ਸਪੀਅਲ ਅਤੇ ਮਖਤੂਲ. "ਤੁਮ ਮਖਤੂਲ ਸਪੇਦ ਸਪੀਅਲ, ਹਮ ਬਪੁਰੇ ਜਸ ਕੀਰਾ." (ਆਸਾ ਰਵਿਦਾਸ)