Meanings of Punjabi words starting from ਸ

ਸਲਾਹੁੰਦੇ ਹਨ. "ਹਿੰਦੂ ਸਾਲਾਹੀ ਸਾਲਾਹਨਿ." (ਵਾਰ ਆਸਾ) ਹਿੰਦੂ ਸ਼ਲਾਘਾ ਕਰਨ ਯੋਗ੍ਯ ਨੂੰ ਸਲਾਹੁੰਦੇ ਹਨ.


ਸ਼ਲਾਘਾ ਕਰਕੇ. "ਸਾਲਾਹਿ ਸਾਚੇ ਮੰਨਿ ਸਤਿਗੁਰੁ" (ਧਨਾ ਛੰਤ ਮਃ ੧) ੨. ਸ਼ਲਾਘਾ ਕਰ. ਉਸਤਤਿ ਕਰ. "ਏਕੋ ਜਪਿ ਏਕੋ ਸਾਲਾਹਿ." (ਸੁਖਮਨੀ) ੩. ਸਲਾਹੁੰਦੇ ਹਨ. "ਸਾਲਾਹੀ ਸਾਲਾਹਿ." (ਜਪੁ) ਸ਼ਲਾਘਾ ਕਰਨ ਵਾਲੇ ਸਲਾਹੁੰਦੇ ਹਨ.


ਸ਼ਲਾਘਾ ਕਰੋ. ਵਡਿਆਓ. "ਭੀ ਸਾਲਾਹਿਹਹੁ ਸਾਚਾ ਸੋਇ (ਸੋਰ ਮਃ ੧) "ਸਾਲਾਹਿਹੁ ਭਗਤਹੁ ਕਰ ਜੋੜਿ." (ਵਾਰ ਸ੍ਰੀ ਮਃ ੪)


ਵਿ- ਸ਼ਲਾਘਨੀਯ. ਉਸਤਤਿ ਯੋਗ। ੨. ਸੰਗ੍ਯਾ- ਕਰਤਾਰ. "ਸਾਲਾਹੀ ਸਚੁ ਸਾਲਾਹ ਸਚੁ." (ਵਾਰ ਗਉ ੧. ਮਃ ੪) ੩. ਮੰਤ੍ਰੀ. ਸਲਾਹ ਦੇਣ ਵਾਲਾ। ੪. ਸਲਾਹੁਣ ਵਾਲਾ। ੫. ਦੇਖੋ, ਸਾਲਾਹੀਂ.


ਮੈ ਸਲਾਹੁਨਾ ਹਾਂ. "ਗੁਰੁ ਸਾਲਾਹੀਂ ਆਪਣਾ." (ਸੂਹੀ ਮਃ ੩)


ਦੇਖੋ, ਸਲਾਰ.


ਸੰ. ਸ਼ਲਿ. ਸੰਗ੍ਯਾ- ਧਾਨ। ੨. ਚਾਉਲ.


ਅ਼. [ثالث] ਸਾਲਿਸ. ਵਿ- ਤੀਜਾ. ਤੀਸਰਾ. ਤ੍ਰਿਆਕਲ। ੨. ਸੰਗ੍ਯਾ- ਵਾਦੀ ਪ੍ਰਤਿ ਵਾਦੀ ਤੋਂ ਭਿੰਨ ਤੀਜਾ ਮਧ੍ਯਸਥ. ਵਿੱਚ ਪੈ ਕੇ ਫੈਸਲਾ ਕਰਾਉਣ ਵਾਲਾ. "ਸਾਲਿਸ ਸਿਹਿੰਦਾ ਸਿੱਧਤਾਈ ਕੋ ਸਿਧਿੰਦਾ." (ਗ੍ਯਾਨ)