Meanings of Punjabi words starting from ਕ

ਅ਼. [قیِراط] ਕ਼ੀਰਾਤ਼. ਦੋ ਰੱਤੀ ਪ੍ਰਮਾਣ. ਚਾਰ ਗ੍ਰੇਨ. ਦੇਖੋ, ਜਗਾਤ। ੨. ਦੇਖੋ, ਕਿਰਾਤ.


ਕੀੜੀ. ਕੀਟੀ। ੨. ਭਾਵ- ਤੁੱਛ. ਅਦਨਾ. "ਨੀਕੀ ਕੀਰੀ ਮਹਿ ਕਲ ਰਾਖੈ." (ਸੁਖਮਨੀ) ੩. ਭਾਵ- ਨੰਮ੍ਰਤਾ. ਹਲੀਮੀ. "ਕੀਰੀ ਜੀਤੋ ਸਗਲਾ ਭਵਨ." (ਰਾਮ ਮਃ ੫)


ਕੰਗਾਲ ਅਤੇ ਨੀਚ. ਨਿਰਧਨ ਅਤੇ ਤੁੱਛ. ਦੇਖੋ, ਕਿਰਮ ਅਤੇ ਕੀਰ. "ਹਮ ਕੀਰੇ ਕਿਰਮ ਸਤਿਗੁਰ ਸਰਣਾਈ." (ਸੋਦਰੁ)


ਸੰ. ਸੰਗ੍ਯਾ- ਕੀਲਾ. ਮੇਖ਼. ਕਿੱਲ। ੨. ਅੱਗ ਦੀ ਲਾਟ. "ਸੋਹਤ ਜ੍ਯੋਂ ਬੜਵਾਨਲ ਕੀਲਾ." (ਨਾਪ੍ਰ) ੩. ਕੂਹਣੀ। ੪. ਤੰਤ੍ਰਸ਼ਾਸਤ੍ਰ ਅਨੁਸਾਰ ਉਹ ਮੰਤ੍ਰ, ਜੋ ਦੂਜੇ ਮੰਤ੍ਰ ਦੇ ਅਸਰ ਨੂੰ ਰੋਕ ਦੇਵੇ. ਕੀਲਕ. "ਕੀਲ ਪਟਲ ਅਰਗਲਾ ਮਹਾਤਮ ਸਹਸਨਾਮ ਸੱਤਾ ਜੈ." (ਸਲੋਹ) ੫. ਸ਼ਸਤ੍ਰ। ੬. ਥੰਮ੍ਹ. ਸ੍‌ਤੰਭ. ੭. ਅ਼. [قیِل] ਕ਼ੀਲ. ਸੁਖ਼ਨ. ਕਲਾਮ। ੮. ਫ਼ਾ. [کیِل] ਕੀਲ. ਵਿ- ਟੇਢਾ। ੯. ਕੰਗਾਲ.


ਸੰ. ਸੰਗ੍ਯਾ- ਕੀਲਾ. ਮੇਖ਼। ੨. ਦੇਖੋ, ਕੀਲ ੪.


ਕ੍ਰਿ- ਕੀਲਕਮੰਤ੍ਰ ਪੜ੍ਹਕੇ ਮੇਖ ਗੱਡਣੀ. ਦੇਖੋ, ਕੀਲ ੪. ਤੰਤ੍ਰਸ਼ਾਸਤ੍ਰ ਵਾਲੇ ਮੰਨਦੇ ਹਨ ਕਿ ਇਸ ਕ੍ਰਿਯਾ ਨਾਲ ਦੁਖ ਦਰਦ ਠਾਕੇ ਜਾਂਦੇ ਹਨ, ਅਤੇ ਭੂਤ ਪ੍ਰੇਤ ਕਾਬੂ ਹੋ ਜਾਂਦੇ ਹਨ.


ਸੰਗ੍ਯਾ- ਕਿੱਲਾ. ਮੇਖ. ਦੇਖੋ, ਕੀਲ.


ਸੰ. ਸੰਗ੍ਯਾ- ਜਲ, ਜੋ ਕੀਲ (ਅੱਗ ਦੀ ਲਾਟ) ਨੂੰ ਅਲ (ਵਰਜਨ) ਕਰੇ. ਅੱਗ ਬੁਝਾਉਣ ਵਿੱਚ ਸਮਰਥ ਹੋਣ ਕਰਕੇ ਕੀਲਾਲ ਸੰਗ੍ਯਾ ਹੈ। ੨. ਅਮ੍ਰਿਤ। ੩. ਕੀਲ (ਕਿੱਲੇ) ਨਾਲ ਜੋ ਰੋਕ ਰੱਖਿਆ ਜਾਵੇ, ਪਸ਼ੂ.


ਸੰਗ੍ਯਾ- ਕੀਲਾਲ (ਜਲ) ਤੋਂ ਪੈਦਾ ਹੋਇਆ ਜਲਜ. ਕਮਲ.