Meanings of Punjabi words starting from ਸ

ਵਿ- ਸ਼ਾਲਿਹੋਤ੍ਰ ਦਾ ਗ੍ਯਾਤਾ. Veterinarian । ੨. ਸੰਗ੍ਯਾ- ਘੋੜਿਆਂ ਅਤੇ ਪਸ਼ੂਆਂ ਦਾ ਡਾਕਟਰ. ਸਲੋਤ੍ਰੀ.


ਦੇਖੋ, ਸਾਲਕ ਅਤੇ ਸੂਫੀ. "ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ." (ਆਸਾ ਮਃ ੧)


ਸਾਲਿਕ ਦਾ ਬਹੁ ਵਚਨ. ਦੇਖੋ, ਸਾਲਕ। ੨. ਸਾਲਿਕਾਂ ਨੂੰ.


ਦੇਖੋ, ਸਾਲਗ੍ਰਾਮ.


ਸੰ. ਸ਼ਾਲਿਵਾਹਨ. ਭਾਰਤ ਦੇ ਦੱਖਣ ਇੱਕ ਪ੍ਰਤਾਪੀ ਰਾਜਾ ਹੋਇਆ ਹੈ, ਜੋ ਵਿਕ੍ਰਮਾਦਿਤ੍ਯ ਦਾ ਵੈਰੀ ਸੀ. ਇਸ ਨੇ ਆਪਣਾ ਸਾਲ (ਸ਼ਕਾਬਦ) ਸਨ ਈਃ ੭੮ ਤੋ ਚਲਾਇਆ ਹੈ. ਇਸ ਦੀ ਰਾਜਧਾਨੀ ਗੋਦਾਵਰੀ ਦੇ ਕਿਨਾਰੇ ਪ੍ਰਤਿਸ੍ਠਾਨ ਨਾਮੇ ਸੀ, ਜੋ ਹੁਣ ਨਜਾਮ ਦੇ ਰਾਜ ਵਿੱਚ ਔਰੰਗਾਬਾਦ ਦੇ ਜ਼ਿਲੇ "ਪੈਥਾਨ" ਨਾਉਂ ਤੋਂ ਪ੍ਰਸਿੱਧ ਹੈ. ਪੁਰਾਣੇ ਗ੍ਰੰਥਾਂ ਵਿੱਚ ਇਸ ਦਾ ਨਾਉਂ ਬ੍ਰਹਮਪੁਰੀ ਭੀ ਆਇਆ ਹੈ. ਸ਼ਾਲਿਵਾਹਨ ਨੇ ਪੰਜਾਬ ਫਤੇ ਕਰਕੇ ਸ਼ਾਲਿਵਾਹਨਕੋਟ (ਸ੍ਯਾਲਕੋਟ) ਵਸਾਇਆ. ਇਸ ਦੇ ਬਲੰਦ, ਰਸਾਲੂ, ਪੂਰਨ, ਸੁੰਦਰ, ਲੇਖ ਆਦਿ ੧੬. ਪੁਤ੍ਰ ਹੋਏ ਹਨ. ਇਸ ਦੀ ਮੌਤ ਕਾਰੂਰ ਦੇ ਜੰਗ ਵਿੱਚ ਹੋਈ. ਇਸ ਨੂੰ ਕਈ ਗ੍ਰੰਥਾਂ ਵਿੱਚ ਸ਼ਤਵਾਹਨ ਭੀ ਲਿਖਿਆ ਹੈ. ਦੇਖੋ, ਸਾਲਬਾਹਨ.


ਅ਼. [سالم] ਵਿ- ਸੰਪੂਰਣ. ਪੂਰਾ. ਸਾਬਤ.


ਦੇਖੋ, ਸਾਲਿਬਾਹਨ.


ਵਿ- ਸੱਲਨ ਵਾਲਾ. ਵੇਧਨ ਕਰਤਾ. "ਅਰਿ ਉਰ ਸਾਲੀ." (ਰਾਮਾਵ) ੨. ਸੰ. ਸ਼੍ਯਾਲੀ. ਸੰਗ੍ਯਾ- ਬਹੂ ਦੀ ਭੈਣ। ੩. ਸ਼ਾਲੀ. ਧਾਨ. ਚਾਵਲ. ਦੇਖੋ, ਸਾਲ ੧. ਅਤੇ ਸਾਲਿ.


ਦੇਖੋ, ਸਾਲ। ੨. ਦੇਖੋ, ਸਾਲੂ.