Meanings of Punjabi words starting from ਅ

ਵਿ- ਅ- ਰਲ ਅਤੇ ਵਿ- ਰਲ. ਅਸ੍ਤ ਵ੍ਯਤ੍ਤ. ਉਲਟ ਪੁਲਟ. ਊਲ ਜਲੂਲ। ੨. ਸੰਗ੍ਯਾ- ਪਾਗਲਾਨਾ ਬਕਬਾਦ. ਬੇਮੇਲ ਕਥਨ. "ਓਸੁ ਅਰਲ ਬਰਲ ਮੁਹਹੁ ਨਿਕਲੈ." (ਵਾਰ ਸੋਰ ਮਃ ੪)


ਸੰ. ਅਰਲੁ. ਸੰਗ੍ਯਾ- ਅੱਲ. ਲੰਮ ਕੱਦੂ. ਤੋਰੀ ਕੱਦੂ. "ਬਾਹੁ ਆਜਾਨੁ ਸੁ ਅਰਲਾ ਮਾਨੋ." (ਗੁਪ੍ਰਸੂ) ੨. ਦੇਖੋ, ਅਰਗਲਾ.


ਦੇਖੋ, ਅਰਗਲਾ.


ਇੱਕ ਜੱਟ ਗੋਤ, ਜੋ ਬਹੁਤ ਕਰਕੇ ਡੇਰਾ ਗ਼ਾਜ਼ੀ ਖ਼ਾਂ ਵਿੱਚ ਹੈ.


ਦੇਖੋ, ਅਰਬੁਦ ੨.


ਸੰ. ਅਰ੍‍ਵਾਚੀਨ. ਵਿ- ਨਵਾਂ. ਨਵੀਨ.


ਦੇਖੋ, ਅਰਬਿੰਦ.


ਅਥਵਾ ਅਰਬੀ. ਸੰਗ੍ਯਾ- ਗਾਗਟੀ. ਇੱਕ ਕਿਸਮ ਦਾ ਕਚਾਲੂ. ਸ਼ਕਰਕੰਦੀ ਦੀ ਤਰ੍ਹਾਂ ਦਾ ਇੱਕ ਕੰਦ, ਜੋ ਸਾਉਣੀ ਦੀ ਫਸਲ ਨਾਲ ਹੁੰਦਾ ਹੈ, ਜਿਸ ਦੀ ਤਰਕਾਰੀ ਬਣਾਈ ਜਾਂਦੀ ਹੈ. ਇਸ ਦੇ ਬਹੁਤ ਚੌੜੇ ਲੰਮੇ ਪੱਤੇ ਪਾਨ ਦੀ ਸ਼ਕਲ ਦੇ ਹੁੰਦੇ ਹਨ, ਜਿਨ੍ਹਾਂ ਦੇ ਪਤੌੜ ਬਣਦੇ ਅਤੇ ਪੱਤਲਾਂ ਦੇ ਕੰਮ ਆਉਂਦੇ ਹਨ.


ਕ੍ਰਿ. ਦੇਖੋ, ਅਰਰਾਨਾ. "ਅਰੜਾਵੈ ਬਿਲਲਾਵੈ ਨਿੰਦਕ." (ਆਸਾ ਮਃ ੫)


ਸੰਗ੍ਯਾ- ਪਸ਼ੂਆਂ ਦੇ ਰੋਕਣ ਲਈ ਫਾਟਕ ਤੇ ਲਾਇਆ ਇੱਕ ਯੰਤ੍ਰ। ੨. ਪੇਚਦਾਰ ਰਸਤਾ, ਜਿਸ ਵਿੱਚਦੀਂ ਆੜਾ (ਟੇਢਾ) ਹੋਕੇ ਲਖੀਏ (ਲੰਘੀਏ)