Meanings of Punjabi words starting from ਕ

ਸੰਗ੍ਯਾ- ਮੇਖ਼. ਖੂੰਟੀ. ਕਿੱਲੀ। ੨. ਚੱਕੀ ਦੀ ਮੇਖ਼, ਜੋ ਮਾਨਵੀ ਦੇ ਛਿਦ੍ਰ ਵਿੱਚ ਰਹਿੰਦੀ ਹੈ. "ਸ਼੍ਰੀਗੁਰੁ ਪਗ ਹੈਂ ਕੀਲਿਕਾ ਮਨ ਦਾਨੋ ਢਿਗ ਕੀਨ." (ਨਾਪ੍ਰ) ਕੀਲੀ ਨਾਲ ਲੱਗਿਆ ਦਾਣਾ ਪਿਸਣੋਂ ਬਚ ਜਾਂਦਾ ਹੈ.


ਅ਼. [قیِلوقال] ਸੰਗ੍ਯਾ- ਬਾਤ ਚੀਤ. ਗੱਲ ਬਾਤ.


ਖਤ੍ਰੀਆਂ ਦੀ ਇੱਕ ਜਾਤਿ, ਜੋ ਸਰੀਣਾਂ ਵਿੱਚੋਂ ਹੈ. "ਮੂਲਾ ਕੀੜ ਬਖਾਣੀਐ." (ਭਾਗੁ)


ਸੰਗ੍ਯਾ- ਕੀਟ. ਕੀਟੀ। ੨. ਸਿਉਂਕ. ਦੀਮਕ. "ਇਟ ਸਿਰਾਣੇ ਭੁਇ ਸਵਣ ਕੀੜਾ ਲੜਿਓ ਮਾਸ." (ਸ. ਫਰੀਦ) ੩. ਵਿ- ਅਦਨਾ. ਤੁੱਛ. "ਕੀੜਾ ਥਾਪਿ ਦੇਇ ਪਾਤਸਾਹੀ" (ਵਾਰ ਮਾਝ ਮਃ ੧)


ਸੰਗ੍ਯਾ- ਗਊ ਮੱਝ ਦਾ ਉਹ ਦੁੱਧ, ਜੋ ਸੂਣ ਪਿੱਛੋਂ ਪਹਿਲਾਂ ਚੋਇਆ ਜਾਵੇ. ਇਸੇ ਦੁੱਧ ਦੀ 'ਬਹੁਲੀ' ਬਣਦੀ ਹੈ.


ਫ਼ਾ. [کیں] ਕਿ- ਈਂ ਦਾ ਸੰਖੇਪ. ਕਿ ਇਹ.