Meanings of Punjabi words starting from ਪ

ਸੰਗ੍ਯਾ- ਪਿਟਕਾ. ਪਿਟਾਰੀ. "ਸਪੁ ਪਿੜਾਈ ਪਾਈਐ." (ਮਾਰੂ ਅਃ ਮਃ ੧) ੨. ਪੀੜਨ ਕੀ ਕ੍ਰਿਯਾ। ੩. ਪੀੜਨ ਦੀ ਮਜ਼ਦੂਰੀ.


ਪਿੜ- ਰਾਨੀ. ਜੰਗ ਦੀ ਦੇਵੀ. ਕਾਲੀ। ੨. ਮ੍ਰਿੜਾਨੀ ਦੀ ਥਾਂ ਭੀ ਕਈ ਅਜਾਣ ਲਿਖਾਰੀਆਂ ਨੇ ਇਹ ਸ਼ਬਦ ਲਿਖਿਆ ਹੈ. ਦੇਖੋ, ਮ੍ਰਿੜ ਅਤੇ ਮ੍ਰਿੜਾਨੀ.


ਦੇਖੋ, ਪਿੜ.


ਸੰ. पिङ्ग. ਵਿ- ਪਿਲੱਤਣ ਦੀ ਝਲਕ ਸਹਿਤ ਭੂਰਾ। ੨. ਭੂਰਾ ਅਤੇ ਲਾਲ. ਤਾਮੜਾ. "ਨਹੇ ਪਿੰਗ ਬਾਜੀ ਰਥੰ ਜੇਨ ਸੋਭੈਂ." (ਰਾਮਾਵ) ੩. ਸੰਗ੍ਯਾ- ਝੋਟਾ. ਭੈਂਸਾ। ੪. ਚੂਹਾ। ੫. ਹੜਤਾਲ। ੬. ਵਿ- ਸੰ. पङगु- ਪੰਗੁ. ਲੰਗੜਾ. ਲੰਙਾ. "ਪਿੰਗ ਗਿਰਨ ਚਢਜਾਇ." (ਵਿਚਿਤ੍ਰ) ੭. ਦੇਖੋ, ਪੰਗੁ.