Meanings of Punjabi words starting from ਸ

ਸੰ. शालु ਸੰਗ੍ਯਾ- ਲਾਲ ਰੰਗ ਦਾ ਵਸਤ੍ਰ। ੨. ਇਸਤ੍ਰੀਆਂ ਦੇ ਪਹਿਰਣ ਦਾ ਵਸਤ੍ਰ, ਜੋ ਧਾਰੀਦਾਰ ਹੁੰਦਾ ਹੈ। ੩. ਡਿੰਗ. ਸਾੜ੍ਹੀ. ਓਢਨੀ.


ਦੇਖੋ, ਸਾਲਣਾ. ਲਵਣ (ਲੂਣ) ਸਹਿਤ. ਨਮਕੀਨ. "ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ." (ਸ੍ਰੀ ਮਃ ੧)


ਦੇਖੋ, ਸਾਲਿਹੋਤ੍ਰ ਅਤੇ ਸਾਲਿਹੋਤ੍ਰੀ.


ਸ੍ਰੀ ਗੁਰੂ ਰਾਮਦਾਸ ਜੀ ਦਾ ਅਨੰਨ ਸਿੱਖ, ਜਿਸ ਨੇ ਪੰਜਵੇਂ ਸਤਿਗੁਰੂ ਦੇ ਸਮੇਂ ਅਮ੍ਰਿਤਸਰ ਜੀ ਦੇ ਰਚਣ ਲਈ ਵਡੀ ਘਾਲ ਘਾਲੀ. ਇਹ ਅਮ੍ਰਿਤਸਰ ਜੀ ਦਾ ਕੋਤਵਾਲ ਸੀ. ਇਸ ਦੀ ਧਰਮਸ਼ਾਲਾ ਰਾਮਦਾਸ ਪੁਰ ਵਿੱਚ ਬਹੁਤ ਪ੍ਰਸਿੱਧ ਹੈ. ਭਾਈ ਸਾਲੋ ਦਾ ਦੇਹਾਂਤ ਸੰਮਤ ੧੬੮੫ ਵਿੱਚ ਹੋਇਆ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਸਸਕਾਰ ਕੀਤਾ. ਇਸ ਮਹਾਤਮਾ ਦੀ ਸਮਾਧਿ ਧਰਮਸ਼ਾਲਾ ਪਾਸ ਹੈ.


ਅਲੰਕਾਰ (ਭੂਖਣ) ਸਾਥ। ੨. ਕਾਵ੍ਯ ਦੇ ਅਲੰਕਾਰ ਸਹਿਤ.