Meanings of Punjabi words starting from ਅ

ਵਿ- ਜੋ ਸਿੱਖ ਨਹੀਂ. ਜਿਸ ਨੇ ਗੁਰੂ ਨਾਨਕ ਦੇਵ ਦਾ ਧਰਮ ਧਾਰਣ ਨਹੀਂ ਕੀਤਾ। ੨. ਦੇਖੋ, ਅਸਿੱਖਿਤ.


ਵਿ- ਜੋ ਸਿੱਖ ਨਹੀਂ. ਜਿਸ ਨੇ ਗੁਰੂ ਨਾਨਕ ਦੇਵ ਦਾ ਧਰਮ ਧਾਰਣ ਨਹੀਂ ਕੀਤਾ। ੨. ਦੇਖੋ, ਅਸਿੱਖਿਤ.


ਸੰ. ਅਸ਼ਿਕਿਤ. ਵਿ- ਜਿਸ ਨੇ ਸਿਕਾ (ਸਿਖਯਾ) ਨਹੀਂ ਪਾਈ। ੨. ਵਿਦ੍ਯਾਹੀਨ. ਅਨਪੜ੍ਹ। ੩. ਉਜੱਡ. ਅਸਭ੍ਯ ਗਁਵਾਰ.


ਸੰ. ਵਿ- ਜੋ ਸਿਤ (ਚਿੱਟਾ) ਨਹੀਂ। ੨. ਕਾਲਾ. "ਅਸਿਤ ਬਸਤ੍ਰ ਤਿਹ ਅੰਗ." (ਪਾਰਸਾਵ) ੩. ਬੇਹੱਦ. ਬੇਅੰਤ। ੪. ਸੰ. ਅਸ਼ਿਤ. ਕੁੰਢਾ. ਕੁੰਠਿਤ. ਕੁੰਦ। ੫. ਖਾਧਾ ਹੋਇਆ. ਭਕਿਤ। ੬. ਸੰਗ੍ਯਾ- ਅਸਤਿ ਨਾਉਂ ਦਾ ਸੂਰਜਵੰਸ਼ੀ ਰਾਜਾ, ਜੋ ਧ੍ਰਵਸੰਧਿ ਦਾ ਪੁਤ੍ਰ ਸੀ. ਇਹ ਹੈਹਯ ਜਾਤਿ ਤੋਂ ਹਾਰ ਖਾਕੇ ਹਿਮਾਲਯ (ਹਿਮਾਲੇ) ਨੂੰ ਚਲਾ ਗਿਆ ਸੀ.


ਸੰਗ੍ਯਾ- ਅਸਿਤ (ਕਾਲਾ) ਹੈ ਜਿਸ ਦਾ ਵਾਰਿ (ਪਾਣੀ). ਜਮਨਾ (ਯਮੁਨਾ) ਨਦੀ. (ਸਨਾਮਾ)


ਅਸਿਤਵਾਰਿ ਜਮਨਾ, ਉਸ ਦਾ ਪਤੀ ਕ੍ਰਿਸਨਦੇਵ. (ਸਨਾਮਾ)


ਵਿ- ਜੋ ਸ਼੍ਵੇਤ (ਚਿੱਟੀ) ਨਹੀਂ. ਕਾਲੀ. "ਅਸਿਤਾ ਨਿਸਿ ਮੋ ਸਸਿ ਸੇ ਬਿਗਸੇ." (ਸਮੁਦ੍ਰ ਮਥਨ) ੨. ਸੰਗ੍ਯਾ- ਜਮਨਾ ਨਦੀ। ੩. ਸੰ. अशितृ- ਅਸ਼ਿਤ੍ਰਿ. ਵਿ- ਖਾਣ ਵਾਲਾ. ਭਕਕ। ੪. ਸੰ. असित. ਫੈਂਕਣ ਵਾਲਾ।


ਵਿ- ਅਸਿ (ਤਲਵਾਰ) ਧਾਰਣ ਵਾਲਾ. ਖੜਗਧਾਰੀ. "ਅਨਬਿਕਾਰ ਅਸਿਧਾਰੀ." (ਹਜ਼ਾਰੇ) ੨. ਸੰਗ੍ਯਾ- ਮਹਾਕਾਲ। ੩. ਕ੍ਰਿਪਾਣ ਧਾਰੀ ਖ਼ਾਲਸਾ.