Meanings of Punjabi words starting from ਖ

ਵਿ- ਖਪਾਉਣ ਵਾਲਾ. ਵਿਨਾਸ਼ਕ. "ਖਪਟ ਖਲ ਗਰਜਤ." (ਕਾਨ ਮਃ ੫) ਵਿਨਾਸ਼ਕ ਵਿਕਾਰ ਗਰਜਤ। ੨. ਕੁਰੂਪ. ਬਦਸ਼ਕਲ। ੩. ਦੁਬਲਾ. ਕਮਜ਼ੋਰ। ੪. ਖ (ਆਕਾਸ਼) ਹੀ ਜਿਸ ਦਾ ਪਟ (ਵਸਤ੍ਰ) ਹੈ. ਨੰਗ ਧੜੰਗਾ। ੫. ਦੇਖੋ, ਖਪੁਟ.


ਵਿ- ਖਪਾਉਣ ਵਾਲਾ। ੨. ਸੰਗ੍ਯਾ- ਖਰਪਾੜ. ਪਾੜੀ ਹੋਈ ਲੱਕੜ ਦਾ ਖੰਡ.


ਦੇਖੋ, ਖਪਟ। ੨. ਖ (ਆਕਾਸ਼) ਦਾ ਹਾਲ ਜਾਣਨ ਵਿੱਚ ਜੋ ਪਟੁ (ਨਿਪੁਣ) ਹੈ. ਖਗੋਲ ਦਾ ਗ੍ਯਾਤਾ.


ਕ੍ਰਿ- ਨਾਸ਼ ਹੋਣਾ. ਦੇਖੋ, ਖਪ. "ਖਿਮਾ ਵਿਹੂਣੇ ਖਪਿ ਗਏ." (ਓਅੰਕਾਰ) "ਖਿਨ ਮਹਿ ਉਪਜੈ ਖਿਨਿ ਖਪੈ." (ਸ੍ਰੀ ਅਃ ਮਃ ੧) ੨. ਖ਼ਰਚ ਹੋਣਾ। ੩. ਜਜਬ ਹੋਣਾ। ੪. ਬੰਧਾਇਮਾਨ ਹੋਣਾ. ਬੰਨ੍ਹੇ ਜਾਣਾ. "ਬਿਖੁ ਮਾਇਆ ਮਹਿ ਨਾ ਓਇ ਖਪਤੇ." (ਬਾਵਨ)


ਸੰਗ੍ਯਾ- ਕ੍ਸ਼ਯ. ਵਿਨਾਸ਼. "ਓਪਤਿ ਖਪਤਿ ਨ ਆਵਣ ਜਾਣੀ." (ਮਾਰੂ ਸੋਲਹੇ ਮਃ ੧) ੨. ਖ਼ਰਚ. ਸਰਫ਼। ੩. ਦੇਖੋ, ਖਬਤ ਅਤੇ ਖਬਤੀ। ੪. ਖ (ਆਕਾਸ਼) ਦਾ ਪਤਿ ਸੂਰਜ.


ਸੰ. ਕਰ੍‍ਪਰ. ਸੰਗ੍ਯਾ- ਖੋਪਰੀ. ਸਿਰ ਦੀ ਹੱਡੀ, ਜੋ ਪਿਆਲੇ ਦੇ ਆਕਾਰ ਦੀ ਹੈ। ੨. ਸੰ. ਖਰ੍‍ਪਰ. ਭਿਖ੍ਯਾ ਦਾ ਪਾਤ੍ਰ। ੩. ਚੋਰ.