ਸੰ. ਸੰਗ੍ਯਾ- ਖਾਈ. ਖੰਦਕ। ੨. ਕਿਲਾ. ਦੁਰਗ. "ਕਿਉ ਲੀਜੈ ਗਢੁ ਬੰਕਾ ਭਾਈ?" (ਭੈਰ ਕਬੀਰ)
nan
ਕ੍ਰਿ- ਘੜਨਾ. "ਪਾਖਾਨ ਗਢਿਕੈ ਮੂਰਤਿ ਕੀਨੀ." (ਆਸਾ ਕਬੀਰ) "ਸੋਨਾ ਗਢਤੇ ਹਿਰੈ ਸੁਨਾਰਾ." (ਗੌਂਡ ਨਾਮਦੇਵ) ੨. ਬਣਾਉਣਾ. ਰਚਣਾ.
ਯੂ. ਪੀ. ਦੇ ਇਲਾਕੇ ਕੁਮਾਊਂ ਡਿਵੀਜਨ ਦਾ ਇੱਕ ਜਿਲਾ। ੨. ਯੂ. ਪੀ. ਵਿੱਚ ਇੱਕ ਰਿਆਸਤ, ਜੋ ਹਰਿਦ੍ਵਾਰ ਦੇ ਉੱਤਰ ਵੱਲ ਹੈ. ਬਦਰੀਨਾਰਾਯਣ ਅਤੇ ਕੇਦਾਰਨਾਥ ਆਦਿਕ ਹਿੰਦੂਧਾਮ ਇਸ ਵਿੱਚ ਬਹੁਤ ਹਨ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਇਸ ਰਾਜ ਦੀ ਰਾਜਧਾਨੀ 'ਸ਼੍ਰੀਨਗਰ' ਸੀ. ਦੇਖੋ, ਸ਼੍ਰੀਨਗਰ.
ਘੜਕੇ. ਦੇਖੋ, ਗਢਨ.
nan
ਵਿ- ਘੜਨਵਾਲਾ. ਗਠਨ ਕਰਤਾ। ੨. ਦੇਖੋ, ਗੜੀਆ ੩.
ਦੇਖੋ, ਗਢ.