Meanings of Punjabi words starting from ਚ

ਦੇਖੋ, ਚਟਾਉਣਾ।


ਸੰਗ੍ਯਾ- ਚਾਟੜਾ. ਚੇਲਾ. ਚਟੁ। ੨. ਚਾਟਾ. ਮਟਕਾ। ੩. ਉਂਜਲ. (ਅੰਜਲਿ). ਬੁੱਕ. "ਸਤਿ ਚਟੇ ਸਿਰਿ ਛਾਈ." (ਵਾਰ ਮਾਝ ਮਃ ੧) ੪. ਦੇਖੋ, ਚੱਟਾ.


ਸੰਗ੍ਯਾ- ਚਾਟੜਾ. ਚੇਲਾ। ੨. ਇੱਟਾਂ ਦਾ ਚਿਣਕੇ ਲਾਇਆ ਢੇਰ। ੩. ਕ੍ਰਿ. ਵਿ- ਤੁਰੰਤ. ਫ਼ੌਰਨ "ਕਰ ਤਉ ਅਪਨੇ ਬਲ ਕੋ ਤਨਾ ਚੱਟਾ." (ਕ੍ਰਿਸਨਾਵ)


ਕ੍ਰਿ- ਚੱਟਣ ਦੀ ਕ੍ਰਿਯਾ ਕਰਾਉਣਾ। ੨. ਰਿਸ਼ਵਤ ਖਵਾਉਣੀ. "ਕਾਹੂੰਕੋ ਮੁਹਰੈਂ. ਚਟਵਾਈ." (ਚਰਿਤ੍ਰ ੫੫)


ਸੰਗ੍ਯਾ- ਚੱਟਣ ਦੀ ਕ੍ਰਿਯਾ। ੨. ਘਾਹ ਅਥਵਾ ਤੀਲੀਆਂ ਆਦਿਕ ਦਾ ਆਸਨ. ਸਫ.


ਸੰਗ੍ਯਾ- ਦਾਗ਼. ਧੱਬਾ। ੨. ਚਟਾਕਾ. ਚਟ ਚਟ ਧੁਨਿ। ੩. ਕ੍ਰਿ. ਵਿ- ਤੁਰੰਤ. ਛੇਤੀ. "ਚਟਾਕ ਚੋਟੈਂ." (ਰਾਮਾਵ)


ਸੰਗ੍ਯਾ- ਪਹਾੜੀ ਜ਼ਮੀਨ ਦਾ ਪੱਧਰ ਮੈਦਾਨ. ਚਿਟਾਨ. ਸੈਲ ਪੱਥਰ.


ਦੇਖੋ, ਚਟਾਉਣਾ.