Meanings of Punjabi words starting from ਛ

ਸੰਗ੍ਯਾ- ਚਾਲਬਾਜ਼ੀ. ਕਪਟ ਦਾ ਜਾਲ.


ਸੰ. ਸੰਗ੍ਯਾ- ਛਲ ਕਰਨ ਦੀ ਕ੍ਰਿਯਾ. ਧੋਖੇਬਾਜ਼ੀ.


ਕ੍ਰਿ- ਧੋਖਾ ਦੇਣਾ. ਠਗਣਾ. "ਛਲਿਓ ਬਲਿ ਬਾਵਨ ਭਾਇਓ." (ਸਵੈਯੇ ਮਃ ੧. ਕੇ)


ਸੰਗ੍ਯਾ- ਧੋਖਾ ਦੇਣ ਵਾਲੀ ਸਰਪਣੀ, ਮਾਇਆ. "ਛਲਨਾਗਨਿ ਸਿਉ ਮੇਰੀ ਟੂਟਨਿ ਹੋਈ." (ਪ੍ਰਭਾ ਅਃ ਮਃ ੫)


ਵਿ- ਛਲਣ ਵਾਲੀ। ੨. ਦੇਖੋ, ਚਾਲਨੀ.