Meanings of Punjabi words starting from ਜ

ਸੰਗ੍ਯਾ- ਜਟਾਧਰ (ਸ਼ਿਵ) ਦੀ ਰਾਣੀ ਦੁਰਗਾ. "ਮਾਰੇ ਵੀਰ ਜਟਾਣੀ." (ਚੰਡੀ ੩) ੩. ਜੱਟ ਦੀ ਇਸਤ੍ਰੀ। ੩. ਵਿ- ਜੱਟ ਦੀ. ਜੱਟ ਨਾਲ ਸੰਬੰਧਿਤ.


ਵਿ- ਜਟਾ ਦੇ ਧਾਰਨ ਵਾਲਾ। ੨. ਸੰਗ੍ਯਾ- ਸ਼ਿਵ। ੩. ਵੈਰਾਗੀ ਸਾਧੁ। ੪. ਹੁਣ ਉਦਾਸੀ ਸੰਨ੍ਯਾਸੀ ਆਦਿ ਮਤ ਦੇ ਬਹੁਤ ਸਾਧੁ ਜਟਾ ਰਖਦੇ ਹਨ। ੫. ਵਟ (ਬੋਹੜ- ਬਰੋਟਾ) ਦਰਖ਼ਤ.


ਜਟਾ ਦਾ ਮੁਕੁਟ. ਜਟਾ ਦਾ ਜੂੜਾ. ਦੇਖੋ, ਜਟਾ ੧.


ਪੁਰਾਣਾਂ ਅਨੁਸਾਰ ਸ਼੍ਯੇਨੀ ਦੇ ਉਦਰ ਤੋਂ ਸੂਰਜ ਦੇ ਰਥਵਾਹੀ ਅਰੁਣ ਦਾ ਪੁਤ੍ਰ, ਜੋ ਸੰਪਾਤੀ ਦਾ ਭਾਈ ਅਤੇ ਗਿਰਝਾਂ ਦਾ ਰਾਜਾ ਸੀ. ਇਹ ਰਾਜਾ ਦਸ਼ਰਥ ਦਾ ਮਿਤ੍ਰ ਸੀ. ਇਸ ਨੇ ਸੀਤਾਹਰਣ ਸਮੇਂ ਰਾਵਣ ਨਾਲ ਘੋਰ ਯੁੱਧ ਕੀਤਾ ਸੀ. "ਉਤ ਰਾਵਣ ਆਨ ਜਟਾਯੁ ਘਿਰੇ." (ਰਾਮਾਵ)ਰਾਵਣ ਦੇ ਖੜਗ ਨਾਲ ਜਟਾਯੁ ਜ਼ਖ਼ਮੀ ਹੋ ਕੇ ਜ਼ਮੀਨ ਪੁਰ ਡਿੱਗਾ, ਜਦ ਰਾਮਚੰਦ੍ਰ ਜੀ ਸੀਤਾ ਦੀ ਭਾਲ ਵਿੱਚ ਫਿਰ ਰਹੇ ਸਨ, ਤਦ ਇਸ ਨੇ ਸੀਤਾਹਰਣ ਦਾ ਪ੍ਰਸੰਗ ਸੁਣਾਕੇ ਪ੍ਰਾਣ ਤ੍ਯਾਗੇ। ੨. ਵਾਯੁਪੁਰਾਣ ਅਨੁਸਾਰ ਇੱਕ ਪਹਾੜ.


ਜਟਾਯੁ ਦਾ ਵੈਰੀ ਰਾਵਣ. (ਸਨਾਮਾ)


ਵਿ- ਜਟਾਵਾਲਾ। ੨. ਸੰਗ੍ਯਾ- ਸ਼ਿਵ. "ਉਘੇ ਜਣੁ ਨੇਜੈ ਜਟਾਲੇ." (ਰਾਮਾਵ) ਨੇਜੇ ਮਾਨੋ ਸ਼ਿਵ ਦਾ ਤ੍ਰਿਸੂਲ ਹਨ.