Meanings of Punjabi words starting from ਝ

ਸੰਗ੍ਯਾ- ਗਰਦ ਝਾੜਨ ਦਾ ਵਸਤ੍ਰ. Duster. 2. ਦੇਖੋ, ਝਾੜਨਾ.

ਕ੍ਰਿ- ਨਿਰਾਦਰ ਕਰਨਾ. ਝਿੜਕਣਾ। ੨. ਗਿਰਦ ਨਿਕਾਲਣੀ. ਫਟਕਾਰਨਾ. ਪਛਾੜਨਾ। ੩. ਛਲ ਅਥਵਾ ਬਲ ਨਾਲ ਕਿਸੇ ਦਾ ਧਨ ਲੈਣਾ। ੪. ਤੰਤ੍ਰਸ਼ਾਸਤ੍ਰ ਅਨਸਾਰ ਮੰਤ੍ਰ ਨਾਲ ਕਿਸੇ ਦਾ ਰੋਗ ਆਦਿ ਉਤਾਰਨਾ (ਦੂਰ ਕਰਨਾ).

ਕ੍ਰਿ- ਨਿਰਾਦਰ ਕਰਨਾ. ਝਿੜਕਣਾ। ੨. ਗਿਰਦ ਨਿਕਾਲਣੀ. ਫਟਕਾਰਨਾ. ਪਛਾੜਨਾ। ੩. ਛਲ ਅਥਵਾ ਬਲ ਨਾਲ ਕਿਸੇ ਦਾ ਧਨ ਲੈਣਾ। ੪. ਤੰਤ੍ਰਸ਼ਾਸਤ੍ਰ ਅਨਸਾਰ ਮੰਤ੍ਰ ਨਾਲ ਕਿਸੇ ਦਾ ਰੋਗ ਆਦਿ ਉਤਾਰਨਾ (ਦੂਰ ਕਰਨਾ).

ਸੰਗ੍ਯਾ- ਝਿੜਕਣ ਅਤੇ ਪਛਾੜਨ ਦੀ ਕ੍ਰਿਯਾ. ਨਿਰਾਦਰ ਅਤੇ ਮਾਰਕੁੱਟ.

ਸੰਗ੍ਯਾ- ਝਗੜਾ. "ਤੁਮ ਸਿਉ ਨਾਹੀ ਕਿਛੁ ਝਾੜਾ." (ਮਾਰੂ ਸੋਲਹੇ ਮਃ ੫) ੨. ਤੰਤਸ਼ਾਸਤ੍ਰ ਅਨੁਸਾਰ ਰੋਗ ਅਤੇ ਦੁੱਖ ਝਾੜਨ ਦੀ ਇੱਕ ਕ੍ਰਿਯਾ. ਮੰਤ੍ਰਜਪ ਕਰਕੇ ਮੋਰਪੰਖ ਅਥਵਾ ਟਾਹਣੀ ਨਾਲ ਰੋਗ ਦੇ ਝਾੜਨ ਦਾ ਢਕਵੰਜ।. ੩ ਅੰਤੜੀ ਵਿੱਚੋਂ ਝੜਿਆ ਹੋਇਆ, ਵਿਸ੍ਠਾ. ਗੂੰਹ। ੪. ਕੂੜਾ.