Meanings of Punjabi words starting from ਠ

ਕ੍ਰਿ- ਮਾਰਨਾ. ਕੁੱਟਣਾ। ੨. ਧਸਾਉਣਾ. ਗੱਡਣਾ.


ਕ੍ਰਿ- ਪਰੀਖ੍ਯਾ ਕਰਕੇ ਦੇਖਣਾ. ਚੰਗੀ ਤਰ੍ਹਾਂ ਪਰਖਣਾ. ਜਿਵੇਂ- ਮਿੱਟੀ ਅਥਵਾ ਧਾਤੁ ਭਾਂਡੇ ਨੂੰ ਖਰੀਦਣ ਵੇਲੇ ਠੋਕਰ ਦੇਕੇ ਵਜਾਈਦਾ ਹੈ, ਅਤੇ ਉਸ ਦੇ ਸੁਰ ਤੋਂ ਪਰਖੀਦਾ ਹੈ ਕਿ ਇਹ ਸਾਬਤ ਹੈ ਜਾਂ ਫੁੱਟਿਆ ਹੋਇਆ, ਇਸੇ ਤਰਾਂ ਕਿਸੇ ਆਦਮੀ ਦੀ ਉਸ ਨਾਲ ਵਰਤੋਂ ਕਰਕੇ ਪਰੀਖ੍ਯਾ ਕਰਨੀ.


ਸੰਗ੍ਯਾ- ਚੋਟ. ਸੱਟ. ਧੱਕਾ। ੨. ਜ਼ਮੀਨ ਦੀ ਸਤ਼ਹ਼ ਤੋਂ ਉਭਰਿਆ ਹੋਇਆ ਕੰਕਰ, ਇੱਟ ਅਥਵਾ ਪੱਥਰ। ੩. ਤਲਵਾਰ ਦੇ ਮਿਆਨ (ਨਯਾਮ) ਦੇ ਸਿਰੇ ਤੇ ਧਾਤੁ ਦਾ ਸੰਮ.


ਦੇਖੋ, ਠੋਕ ਬਜਾਉਣਾ ਅਤੇ ਠੋਕਿ.


ਸੰਗ੍ਯਾ- ਤਖਾਣ. ਬਾਢੀ, ਜੋ ਮੰਜੇ ਆਦਿ ਠੋਕਦਾ ਹੈ। ੨. ਇੱਕ ਪੰਛੀ ਜੋ ਲੱਕੜ ਵਿੱਚ ਚੁੰਜ ਨਾਲ ਗਲੀ ਕਰ ਲੈਂਦਾ ਹੈ. ਕਾਠਫੋੜਾ. Wood- pecker.