Meanings of Punjabi words starting from ਢ

ਸੰਗ੍ਯਾ- ਅੰਬਾਰ. ਗੰਜ। ੨. ਟਿੱਬਾ. ਟਿੱਲਾ. "ਖਾਲੀ ਰਹੇ ਢੇਰ ਜਿਉ ਪਾਨੀ." (ਗੁਵਿ ੧੦) ੩. ਵਿ- ਬਹੁਤ. ਅਧਿਕ.


ਦੇਖੋ, ਢੇਰਾ ੧.


ਸੰਗ੍ਯਾ- ਸੂਤ ਵੱਟਣ ਦਾ ਲਾਟੂ. ਢੇਰਨਾ। ੨. ਮੋਟੀ ਜੂੰ. ਵਡੀ ਯੂਕਾ.


ਸੰਗ੍ਯਾ- ਛੋਟਾ ਢੇਰ. "ਅੰਬਾਰ. "ਦੂਜੇਭਾਵ ਕੀ ਮਾਰਿ ਵਿਡਾਰੀ ਢੇਰੀ." (ਵਾਰ ਬਿਹਾ ਮਃ ੪) ੨. ਵਿ- ਅਹੰਕਾਰੀ. "ਢੇਰੀ ਜਾਮੈ, ਜਮਿ ਮਰੈ." (ਬਾਵਨ)