ਤਲਾਉ. ਤਾਲ. ਦੇਖੋ, ਤਟਾ ਅਤੇ ਤੜਾਗ.
ਸੰ. ਸੰਗ੍ਯਾ- ਤਟ (ਕਿਨਾਰਿਆਂ) ਵਾਲੀ, ਨਦੀ ਨੈ.
ਸੰ. ਸੰਗ੍ਯਾ- ਨਦੀ. ਤਟਿਨੀ। ੨. ਕਿਨਾਰਾ. ਕੰਢਾ. ਤਟ। ੩. ਘਾਟੀ.
ਤਾੜਨ ਕੀਤੇ. ਤਾੜੇ. "ਜਾਦਵ ਸਭ ਤੱਟੇ." (ਭਾਗੁ)
ਦੇਖੋ, ਤਾਟੰਕ.
ਦੇਖੋ, ਤੜ ੪। ੨. ਸੰ. ਤਡ੍. ਧਾ- ਤਾੜਨਾ, ਕੁੱਟਣਾ, ਦੰਡ ਦੇਣਾ.
ਕ੍ਰਿ- ਤਣਨਾ. ਫੈਲਾਉਣਾ। ੨. ਪਸਾਰਨਾ. ਵਧਾਉਣਾ. ਅੱਡਣਾ. "ਹਥੁ ਤਡਹਿ ਘਰਿ ਘਰਿ ਮੰਗਾਇ." (ਵਾਰ ਗਉ ੧. ਮਃ ੪)