Meanings of Punjabi words starting from ਧ

ਦੇਖੋ, ਧਰਮਰਾਜ ੩. "ਧਰਮਰਾਜਾ ਬਿਸਮਾਦ ਹੋਆ." (ਆਸਾ ਮਃ ੫)


ਵਿ- ਧਰਮ- ਅਰਿ. ਧਰਮ ਦਾ ਵੈਰੀ.


ਮਹਾਭਾਰਤ ਅਨੁਸਾਰ ਇਕ ਮਾਸ ਵੇਚਣ ਵਾਲਾ ਸ਼ਿਕਾਰੀ, ਜੋ ਧਰਮ ਦੇ ਨਿਯਮਾਂ ਨੂੰ ਚੰਗੀ ਤਰਾਂ ਧਾਰਨ ਕਰਦਾ ਸੀ. ਇਸ ਨੇ ਭਗਤਿ ਨਾਲ ਮਾਤਾ ਪਿਤਾ ਦੀ ਸੇਵਾ ਕਰਕੇ ਸਿੱਧੀ ਪਰਾਪਤ ਕੀਤੀ ਸੀ.


ਦੇਖੋ, ਧਰਮਬੀਰ, ਵੀਰ ੭. ਅਤੇ ਰਸ.


ਵਿ- ਧਰਮ ਵਾਲਾ. ਧਰਮ ਦੇ ਨਿਯਮਾਂ ਦੀ ਪਾਲਨਾ ਕਰਨ ਵਾਲਾ. ਧਰਮੀ.


ਉੱਦਾ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ। ੨. ਵਿ- धर्मिन- ਧਰਮੀ. "ਇਹੁ ਮਨ ਕਰਮਾ ਇਹੁ ਮਨ ਧਰਮਾ." (ਆਸਾ ਅਃ ਮਃ ੧)


ਵਿ- ਧਰਮਾਤਮਾ, ਧਰਮਵਾਨ। ੨. ਮਾਇਆ ਦੇ ਧਾਰਨ ਵਾਲਾ. ਮਾਇਆਧਾਰੀ. ਦੇਖੋ, ਕਤੀਫਿਆ.